ਹਾਰਬੀ ਸੰਘਾ ਨੇ ‘ਮਾਝੇ ਦੀ ਮੋਮਬੱਤੀਏ’ ਗੀਤ ਨਾਲ ਫ਼ਿਲਮ ਭਾਖੜਾ ਦੇ ਸੈੱਟ ਉੱਤੇ ਲਗਾਈ ਮਹਿਫ਼ਿਲ, ਸਾਰੇ ਪਾਸੇ ਹੋਈ ਵਾਹੋ ਵਾਹੀ, ਦੇਖੋ ਵੀਡੀਓ

By  Lajwinder kaur March 11th 2019 03:13 PM

ਹਾਰਬੀ ਸੰਘਾ ਜਿਹੜੇ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਲਾਕਾਰ ਹਨ। ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਭਾਵੇਂ ਕਾਮੇਡੀ ਹੋਵੇ ਜਾਂ ਫਿਰ ਸੰਜੀਦਾ ਸਰੋਤਿਆਂ ਦੇ ਦਿਲ ਉੱਤੇ ਛਾਪ ਛੱਡ ਜਾਂਦੇ ਹਨ। ਹਾਰਬੀ ਸੰਘਾ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਰਬੀ ਸੰਘਾ ਆਪਣੀ ਹਾਸਾ ਠੱਠਾ ਵਾਲੀਆਂ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ‘ਚ ਉਹ ਮਾਝੇ ਦੀ ਮੋਮਬੱਤੀਏ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਉਂਦੇ ਨਜ਼ਰ ਆ ਰਹੇ ਹਨ। ਹਾਰਬੀ ਸੰਘਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਭਾਖੜਾ ਫ਼ਿਲਮ ਦੇ ਸੈੱਟ ‘ਤੇ ਲੱਗਿਆ ਅਖਾੜਾ ਵਿਦ ਵੀਤ ਬਾਈ ਤੇ ਜੱਗੀ ਬਾਈ ਤੇ ਇਰਵਿਨ’ । ਵੀਡੀਓ ‘ਚ ਦੇਖ ਸਕਦੇ ਹੋ ਹਾਰਬੀ ਸੰਘਾ ਦੇ ਨਾਲ ਗੀਤਕਾਰ ਤੇ ਗਾਇਕ ਵੀਤ ਬਲਜੀਤ ਵੀ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

Bhakhra film de set te lga akhara with veet bai te jaggi bai te ervin #

A post shared by harby sangha (@harbysangha) on Mar 10, 2019 at 6:42am PDT

ਹੋਰ ਵੇਖੋ:ਕੈਂਬੀ ਰਾਜਪੁਰੀਆ ਦੇ ਗੀਤ ‘ਬਦਨਾਮ ਕਰ ਗਈ’ ਦੀ ਪਹਿਲੀ ਝਲਕ ਆਈ ਸਾਹਮਣੇ

ਦੱਸ ਦਈਏ ਹਾਰਬੀ ਸੰਘਾ ਅੱਜ ਕੱਲ੍ਹ ਭਾਖੜਾ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ ਪਰ ਇਸ ਦੇ ਬਾਵਜੂਦ ਆਪਣੇ ਲਈ ਮਸਤੀ ਵਾਲਾ ਸਮਾਂ ਕੱਢ ਹੀ ਲੈਂਦੇ ਹਨ। ਹਾਰਬੀ ਸੰਘਾ ਆਪਣੀ ਅਦਾਕਾਰੀ ਤੋਂ ਇਲਾਵਾ ਗਾਇਕੀ ਦੇ ਨਾਲ ਵੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ ‘ਜਿੰਦ ਜਾਨ’, ‘ਨਿੱਕਾ ਜ਼ੈਲਦਾਰ 3’ ਤੇ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਆਪਣੀ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।

Related Post