‘PLATINUM’ ਗੀਤ ‘ਚ ਹਰਦੀਪ ਗਰੇਵਾਲ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

By  Lajwinder kaur June 24th 2019 11:20 AM

ਪੰਜਾਬੀ ਗਾਇਕ ਹਰਦੀਪ ਗਰੇਵਾਲ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ਪਲੈਟੀਨਮ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ। ਜੀ ਹਾਂ ਹਰਦੀਪ ਗਰੇਵਾਲ ਦਾ ਡਿਊਟ ਸੌਂਗ ਪਲੈਟੀਨਮ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਗਾਇਆ ਹੈ।

View this post on Instagram

 

https://youtu.be/tZgh4vXAbs4 Geet MP3 & Gk Digital Presenting #Platinum Full video out now Do share n support Singer : @HardeepGrewalOfficial , @gurlejakhtarmusic Music : @yeahproof Lyrics : @hardeepgrewalofficial Associate director : tejinderdhiman Production : balli Video : @garrykhatrao Label : @GeetMP3 Promotions : @Gk.Digital Thnku?

A post shared by hardeep grewal (@hardeepgrewalofficial) on Jun 23, 2019 at 5:39am PDT

ਹੋਰ ਵੇਖੋ:‘ਠੋਕਰ’ ਤੇ ‘ਬੁਲੰਦੀਆਂ’ ਤੋਂ ਬਾਅਦ ਹਰਦੀਪ ਗਰੇਵਾਲ ਦੀ ਨਵੀਂ ਪ੍ਰੇਰਣਾ ਕੀ ? ਸ਼ੂਟਿੰਗ ਹੋਈ ਸ਼ੁਰੂ

ਗੀਤ ਦੇ ਬੋਲ ਹਰਦੀਪ ਗਰੇਵਾਲ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਪਰੂਫ਼ ਨੇ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਉਸ ਨੂੰ ਗੈਰੀ ਖਟਰਾਓ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਹਰਦੀਪ ਗਰੇਵਾਲ ਨੇ ਕੀਤੀ ਹੈ ਤੇ ਫੀਮੇਲ ਮਾਡਲ ਮੇਘਾ ਸ਼ਰਮਾ ਨੇ ਵੀਡੀਓ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਇਹ ਗੀਤ ਚੱਕਵੀਂ ਬੀਟ ਵਾਲਾ ਗਾਣਾ ਹੈ, ਜਿਸ ‘ਚ ਮੁੰਡੇ ਕੁੜੀ ਦੀ ਨੋਕ-ਝੋਕ ਨੂੰ ਵਧੀਆ ਬੋਲਾਂ ਦੇ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਗੀਤ ਐੱਮ.ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ।

ਜੇ ਗੱਲ ਕੀਤੀ ਜਾਵੇ ਹਰਦੀਪ ਗਰੇਵਾਲ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣਾ ਪ੍ਰੇਰਣਾ ਦੇਣ ਵਾਲਾ ਗੀਤ ਵੀ ਲੈ ਕੇ ਆ ਰਹੇ ਹਨ। ਜਿਸਦੇ ਚੱਲਦੇ ਉਹ ਸ਼ੂਟ ਵਿੱਚ ਬਿਜ਼ੀ ਚੱਲ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।

Related Post