ਹਰਦੀਪ ਗਰੇਵਾਲ ਦੇ ਨਵੇਂ ਗੀਤ ‘ਪਲੈਟੀਨਮ’ ਦਾ ਟੀਜ਼ਰ ਆਇਆ ਸਾਹਮਣੇ,ਦੇਖੋ ਵੀਡੀਓ

By  Lajwinder kaur June 18th 2019 10:13 AM

ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਆਪਣਾ ਨਵਾਂ ਗੀਤ ਪਲੈਟੀਨਮ ਬਹੁਤ ਜਲਦ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਵੱਧ ਗਈ ਹੈ। ਜਿਸ ਦੇ ਚੱਲਦੇ ਗੀਤ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਹਰਦੀਪ ਗਰੇਵਾਲ ਦੇ ਨਵੇਂ ਆਉਣ ਵਾਲੇ ਗੀਤ 'ਪਲੈਟੀਨਮ' ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਹ ਗੀਤ ਡਿਊਟ ਸੌਂਗ ਹੈ ਜਿਸ ‘ਚ ਹਰਦੀਪ ਗਰੇਵਾਲ ਦਾ ਸਾਥ ਦੇਣਗੇ ਸੁਰੀਲੀ ਗਾਇਕਾ ਗੁਰਲੇਜ਼ ਅਖ਼ਤਰ।

ਹੋਰ ਵੇਖੋ:ਜਾਣੋ ਜਨਮਦਿਨ ‘ਤੇ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਫ਼ਿਲਮ ਦੀ ਅਦਾਕਾਰਾ ਜੋਨਿਤਾ ਡੋਡਾ ਦੀ ਜ਼ਿੰਦਗੀ ਬਾਰੇ

ਟੀਜ਼ਰ ‘ਚ ਗੀਤ ਦੇ ਕੁਝ ਬੋਲ ਸੁਣਨ ਨੂੰ ਮਿਲ ਰਹੇ ਹਨ। ਪਲੈਟੀਨਮ ਗੀਤ ਦੇ ਬੋਲ ਖ਼ੁਦ ਹਰਦੀਪ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਪਰੂਫ਼ ਨੇ ਦਿੱਤਾ ਹੈ। ਇਹ ਗੀਤ ਬੀਟ ਸੌਂਗ ਹੈ। ਇਸ ਗੀਤ ਦੀ ਵੀਡੀਓ ਗੈਰੀ ਖਟਰਾਓ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ। ਟੀਜ਼ਰ ਨੂੰ ਗੀਤ ਐੱਮ.ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਲੋਕਾਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਟੀਜ਼ਰ ਟਰੈਡਿੰਗ 'ਚ ਛਾਇਆ ਹੋਇਆ ਹੈ।ਇਹ ਗੀਤ 23 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

Related Post