ਜਜ਼ਬਾਤਾਂ ਤੇ ਐਕਸ਼ਨ ਦਾ ਨਾਲ ਭਰਿਆ ਹਰਦੀਪ ਗਰੇਵਾਲ ਦੀ ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur August 26th 2022 12:14 PM -- Updated: August 26th 2022 12:16 PM

Batch 2013's Trailer Released: ਤੁਣਕਾ ਤੁਣਕਾ ਫ਼ਿਲਮ ਤੋਂ ਬਾਅਦ ਹਰਦੀਪ ਗਰੇਵਾਲ ਆਪਣੀ ਦੂਜੀ ਫ਼ਿਲਮ ਬੈਚ 2013 ਨੂੰ  ਲੈ ਕੇ ਸੁਰਖੀਆਂ ਚ ਬਣੇ ਹੋਏ ਹਨ। ਇੱਕ ਵਾਰ ਫਿਰ ਤੋਂ ਹਰਦੀਪ ਗਰੇਵਾਲ ਨੇ ਆਪਣੇ ਕਿਰਦਾਰ ਨੂੰ ਅਸਲੀ ਰੰਗ 'ਚ ਢਾਲਣ ਦੀ ਪੂਰੀ ਕੋਸ਼ਿਸ ਕੀਤੀ ਹੈ।  ਜੀ ਹਾਂ ਇੱਕ ਵਾਰ ਫਿਰ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਹਰਦੀਪ ਗਰੇਵਾਲ। ਜਿਸਦੀ ਗਵਾਹੀ ਭਰ ਰਿਹਾ ਹੈ ਫ਼ਿਲਮ ਬੈਚ 2013 ਦਾ ਟ੍ਰੇਲਰ । ਜੋ ਕਿ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਫ਼ਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਸਨ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਸੱਸ ਨੂੰ ਦਿੱਤੀ ਜਨਮਦਿਨ ਦੀ ਵਧਾਈ, ਫੋਟੋ ਦੇਖ ਕੇ ਕਹੋਗੇ ਹਰ ਨੂੰਹ ਨੂੰ ਮਿਲੇ ਅਜਿਹੀ ਸੱਸ

hardeep image image source YouTube

ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਸ 'ਚ ਹਰਦੀਪ ਗਰੇਵਾਲ ਜੋ ਕਿ ਅਜੇ ਸਖ਼ਸ਼ ਦਾ ਕਿਰਦਾਰ ਨਿਭਾ ਰਿਹਾ ਹੈ ਜਿਸ ਨੂੰ ਸਾਰੇ ਇਹੀ ਸਮਝਦੇ ਨੇ ਇਹ ਸਖ਼ਸ਼ ਸਿਰਫ ਖਾ-ਖਾ ਕੇ ਢਿੱਡ ਹੀ ਵਧਾ ਸਕਦਾ ਹੈ ਤੇ ਆਪਣੀ ਜ਼ਿੰਦਗੀ ‘ਚ ਕੁਝ ਨਹੀਂ ਕਰ ਸਕਦਾ ਹੈ।

ਹਰਦੀਪ ਗਰੇਵਾਲ ਦੇ ਕਿਰਦਾਰ ਦਾ ਨਾਮ ਨਿਹਾਲ ਸਿੰਘ ਹੈ। ਜੋ ਕਿ ਆਪਣੀ ਜ਼ਿੰਦਗੀ ਦੇ ਨਾਲ ਲੜਦਾ ਹੈ ਤੇ ਪੁਲਿਸ ਦੇ ਨੌਕਰੀ ਦੌਰਾਨ ਵੀ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਸਾਹਮਣਾ ਕਰਨਾ ਪੈਂਦਾ ਹੈ। ਪਿਤਾ ਦੀ ਮੌਤ ਤੋਂ ਬਾਅਦ ਨਿਹਾਲ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।

inside image of batch 2013 image source YouTube

ਨਿਹਾਲ ਦੇ ਪਿਤਾ ਵੀ ਇਹੀ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਕੁਝ ਕਰੇ। ਟ੍ਰੇਲਰ 'ਚ ਕਈ ਇਮੋਸ਼ਨਲ ਪਲ ਵੀ ਦੇਖਣ ਨੂੰ ਮਿਲ ਰਹੇ ਹਨ। ਫਿਰ ਨਿਹਾਲ ਦੀ ਜ਼ਿੰਦਗੀ ਚ ਇੱਕ ਖ਼ਾਸ ਮੋੜ ਆਉਂਦਾ ਹੈ ਜੋ ਕਿ ਉਸ ਦੀ ਜ਼ਿੰਦਗੀ ਨੂੰ ਨਵੀਂ ਸੇਧ ਦਿੰਤਾ ਹੈ। ਮੁੰਬਈ 26/11 ਦੇ ਅਟੈਕ ਤੋਂ ਬਾਅਦ ਬਾਕੀ ਸਟੇਟ ਵਾਂਗ ਪੰਜਾਬ ਦੇ ਸੀ.ਐੱਮ ਵੀ ਇੱਕ ਸਪੈਸ਼ਲ ਟਾਸਕ ਫੋਰਸ ਬਨਾਉਣ ਦਾ ਹੁਕਮ ਦਿੰਦੇ ਨੇ। ਜਿਸ ਦੇ ਲਈ ਨਿਹਾਲ ਦੀ ਚੋਣ ਵੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਟ੍ਰੇਲਰ ਚ ਐਕਸ਼ਨ ਸੀਨ ਵੀ ਦੇਖਣ ਨੂੰ ਮਿਲ ਰਹੇ ਹਨ। ਇਹ ਟ੍ਰੇਲਰ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ 'ਚ ਦੇ ਸਕਦੇ ਹੋ।

inside image of hardeep grewal batch 2013 image source YouTube

ਦੱਸ ਦਈਏ ਆਪਣੇ ਕਿਰਦਾਰ ਨੂੰ ਅਸਲ ਬਨਾਉਣ ਲਈ ਹਰਦੀਪ ਗਰੇਵਾਲ ਨੇ 98 ਕਿਲੋਂ ਤੱਕ ਆਪਣਾ ਭਾਰ ਵਧਾਇਆ ਸੀ। ਹਰਦੀਪ ਤੋਂ ਇਸ ਫ਼ਿਲਮ ‘ਚ ਨੀਟਾ ਮਹਿੰਦਰਾ, ਡਾਕਟਰ ਸਾਹਿਬ ਸਿੰਘ, ਪਰਮਵੀਰ ਸਿੰਘ, ਹਸ਼ਨੀਨ ਚੌਹਾਨ, ਮਨਜੀਤ ਸਿੰਘ, ਹਰਿੰਦਰ ਭੁੱਲਰ ਅਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਵੀ ਹਰਦੀਪ ਗਰੇਵਾਲ ਦੁਆਰਾ ਹੀ ਲਿਖੀ ਗਈ ਹੈ ਅਤੇ ਗੈਰੀ ਖਟਰਾਓ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ 9 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ।

Related Post