ਗੁਰੂਆਂ ਦੇ ਉਪਦੇਸ਼ਾਂ ਨੂੰ ਯਾਦ ਕਰਵਾਉਂਦਾ ਹੈ ਹਰਦੀਪ ਗਰੇਵਾਲ ਦਾ ਧਾਰਮਿਕ ਗੀਤ ‘ਮਾਫੀ’

By  Lajwinder kaur December 26th 2018 12:04 PM -- Updated: December 26th 2018 12:08 PM

ਹਰਦੀਪ ਗਰੇਵਾਲ ਨੇ ਆਪਣੇ ਧਾਰਮਿਕ ਗੀਤ ਨਾਲ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਲੋਕਾਂ ਨੂੰ ਯਾਦ ਕਰਵਾਇਆ ਹੈ। ਇਸ ਧਾਰਮਿਕ ਗੀਤ 'ਮਾਫੀ' ਰਾਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਕੌਮ ਖਾਤਿਰ ਜੋ ਕੁਰਬਾਨੀਆਂ ਦਿੱਤੀਆਂ ਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਧਰਮ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਦੱਸਿਆ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜਿਹੜੇ ਲੋਕ ਸਿੱਖ ਧਰਮ ਦੇ ਦਿਖਾਏ ਹੋਏ ਰਾਹ 'ਤੇ ਨਹੀਂ ਚੱਲ ਰਹੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਮੰਗ ਕੇ, ਦੁਬਾਰਾ ਤੋਂ ਸਿੱਖ ਧਰਮ ਦੇ ਦੱਸੇ ਹੋਏ ਸਿਧਾਂਤ 'ਤੇ ਚੱਲਣਾ ਚਾਹੀਦਾ ਹੈ। ਹਰਦੀਪ ਗਰੇਵਾਲ ਨੇ ਬਹੁਤ ਵਧੀਆ ਢੰਗ ਨਾਲ ਅੱਜ ਦੀ ਪੀੜ੍ਹੀ ਨੂੰ ਸਿੱਖ ਧਰਮ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਧਾਰਮਿਕ ਗੀਤ ਰਾਹੀ ਹਰਦੀਪ ਗਰੇਵਾਲ ਨੇ ਭਟਕੇ ਹੋਏ ਲੋਕਾਂ ਮੁੜ ਸਿੱਖੀ ਧਰਮ ‘ਚ ਪਰਤਣ ਲਈ ਪ੍ਰੇਰਿਤ ਕੀਤਾ ਹੈ। ਹਰਦੀਪ ਗਰੇਵਾਲ ਨੇ ਵੀਡੀਓ ਨੂੰ ਸਾਂਝੀ ਕਰਦੇ ਹੋਏ ਨਾਲ ਲਿਖਿਆ ਹੈ ਕਿ :

''ਅਸੀ ਧਰਮ ਵੀ ਹਾਰ ਗਏ ਅਸੀ ਕਰਮ ਵੀ ਹਾਰ ਗਏ

ਉਪਦੇਸ਼ ਜੋ ਗੁਰੂਆਂ ਨੇ ਦਿੱਤੇ ਸਿੱਕਿਆਂ ਨਾਲ ਤਾਰ ਗਏ

ਨਾ ਸਮਝ ਅਸੀਂ ਕਿਹੜੇ ਕਿਹੜੇ ਗੁਨਾਹ ਦੀ ਮੰਗੀਏ ਮਾਫੀ

ਸਾਡੇ ਬੇਕਦਰਾਂ ਲਈ ਸੰਤ ਸਿਪਾਹੀ ਵੰਸ਼ ਹੀ ਵਾਰ ਗਏ''

https://www.youtube.com/watch?v=AnUCfTN1O3A

ਹੋਰ ਵੇਖੋ: ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਧਾਰਮਿਕ ਗੀਤ ਹੈ ‘ਕੁਰਬਾਨੀ ਬਾਜਾਂ ਵਾਲੇ ਦੀ

ਇਸ ਧਾਰਮਿਕ ਗੀਤ ‘ਮਾਫੀ’ ਨੂੰ ਮਿਊਜ਼ਿਕ ਦਿੱਤਾ ਹੈ ਸਨੀਵਿਕ ਨੇ, ਜਦਕਿ ਗੀਤ ਦੇ ਬੋਲ,ਕੰਪੋਜਰ ਖੁਦ ਹਰਦੀਪ ਗਰੇਵਾਲ ਨੇ ਕੀਤਾ ਹੈ। ਦੱਸ ਦਈਏ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਵਾਲੇ ਦਿਨ ਚੱਲ ਰਹੇ ਹਨ। ਅਜਿਹੇ ‘ਚ ਹਰਦੀਪ ਗਰੇਵਾਲ ਨੇ ਦਸਮ ਪਾਤਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀਆਂ ਜਾ ਰਹੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।

Related Post