ਦੇਖੋ ਵੀਡੀਓ : ਹਰਦੀਪ ਗਰੇਵਾਲ ਆਪਣੇ ਨਵੇਂ ਮੋਟੀਵੇਸ਼ਨਲ ਗੀਤ ‘Aaja Zindagi’ ਦੇ ਨਾਲ ਜ਼ਿੰਦਗੀ ਦੀ ਹਰ ਮੁਸ਼ਕਿਲ ਨਾਲ ਲੜਨ ਦਾ ਦੇ ਰਹੇ ਨੇ ਹੌਂਸਲਾ

By  Lajwinder kaur November 20th 2020 04:42 PM -- Updated: November 20th 2020 04:47 PM

ਪੰਜਾਬੀ ਗਾਇਕ ਹਰਦੀਪ ਗਰੇਵਾਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ਉਹ ‘ਆਜਾ ਜ਼ਿੰਦਗੀ’ (Aaja Zindagi) ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ ।

aaja zindagi song pic

ਠੋਕਰ ਅਤੇ ਬੁਲੰਦੀਆਂ ਵਰਗੇ ਜ਼ਿੰਦਗੀ ਨਾਲ ਲੜਨ ਦਾ ਹੌਂਸਲਾ ਦਿੰਦੇ ਗੀਤ ਤੋਂ ਬਾਅਦ ਉਹ ਇੱਕ ਵਾਰ ਫਿਰ ਤੋਂ ਮੋਟੀਵੇਸ਼ਨਲ ਸੌਂਗ ਲੈ ਕੇ ਆਏ ਨੇ ।

hardeep grewal song pic

‘ਆਜਾ ਜ਼ਿੰਦਗੀ’ ਸੌਂਗ ਵੀ ਦਰਸ਼ਕਾਂ ਨੂੰ ਹਿੰਮਤ ਤੇ ਹੌਸਲੇ ਦੇ ਨਾਲ ਜ਼ਿੰਦਗੀ ਜਿਉਣ ਦਾ ਸੁਨੇਹਾ ਦੇ ਰਹੇ ਨੇ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਹਰਦੀਪ ਗਰੇਵਾਲ ਦੀ ਕਲਮ ਜੋ ਨਿਕਲੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

hardeep grewal aaja zindagi song

ਜੇ ਗੱਲ ਕਰੀਏ ਹਰਦੀਪ ਗਰੇਵਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

inside pic of hardeep grewal pic

Related Post