ਹਰਦੀਪ ਗਰੇਵਾਲ ਦਾ ‘ਫੇਕ ਸੁਪਰ ਸਟਾਰ’ ਗੀਤ ਹੋਇਆ ਰਿਲੀਜ਼, ਗਰੇਵਾਲ ਨੇ ਖੋਲ੍ਹੇ ਦਿਲ ਦੇ ਭੇਦ, ਵੇਖੋ ਵੀਡੀਓ

By  Lajwinder kaur March 19th 2019 05:22 PM

ਪੰਜਾਬੀ ਗਾਇਕ ਹਰਦੀਪ ਗਰੇਵਾਲ ਜਿਹੜੇ ਹਮੇਸ਼ਾ ਹੀ ਵੱਖਰੇ ਵਿਸ਼ਿਆਂ ਉੱਤੇ ਗੀਤ ਗਾਉਂਦੇ ਹਨ। ਇਸ ਵਾਰ ਵੀ ਮਿਲੀਅਨ-ਬਿਲੀਅਨ ਵਿਊਜ਼ ਦੇ ਚਕਾਚੌਂਦ ਵਿੱਚ ਫਸੇ ਗਾਇਕਾਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਹਰਦੀਪ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਹੈ ਨਾਲ ਹੀ ਕੈਪਸ਼ਨ ‘ਚ ਉਹਨਾਂ ਨੇ ਲਿਖਿਆ ਹੈ, ‘ “ਚੰਗਾ ਗਾਉਂਦੇ ਨੀ, ਲਿਖਦੇ ਨੀ.. ਅਸੀਂ ਕੀ ਸੁਣੀਏ?”

ਆਪਣੇ ਵੱਲੋਂ ਚੰਗਾ ਲਿਖਤਾ,ਗਾਤਾ ਤੇ ਬਣਾਤਾ ... ਪਰ ਆਪਣੇ ਦਿਲ ਦੀ ਗੱਲ ਸੁਣਕੇ, ਕਿਸੇ ਹੋਰ ਦੀ ਨਹੀਂ.. ਅੱਗੇ ਥੋਡੀ ਮਰਜੀ....ਪੂਰੀ ਵੀਡੀਓ ਰਿਲੀਜ਼ ਹੋ ਚੁੱਕੀ ਹੈ..’

 

View this post on Instagram

 

“ ਚੰਗਾ ਗਾਉਂਦੇ ਨੀ, ਲਿਖਦੇ ਨੀ.. ਅਸੀਂ ਕੀ ਸੁਣੀਏ? “ ਆਪਣੇ ਵੱਲੋਂ ਚੰਗਾ ਲਿਖਤਾ,ਗਾਤਾ ਤੇ ਬਣਾਤਾ ... ਪਰ ਆਪਣੇ ਦਿਲ ਦੀ ਗੱਲ ਸੁਣਕੇ, ਕਿਸੇ ਹੋਰ ਦੀ ਨਹੀਂ.. ਅੱਗੇ ਥੋਡੀ ਮਰਜੀ.... Full video out now #fakesuperstar #hardeepgrewal @yeahproof #garrykhtraomedia #tejinderdhiman #vishal #balli #mooseproductions #gkdigital #hardeepgrewalmusic https://youtu.be/7B_YU8ceONA

A post shared by hardeep grewal (@hardeepgrewalofficial) on Mar 19, 2019 at 3:43am PDT

ਪੀਟੀਸੀ ਮਿਊਜ਼ਿਕ ਅਵਾਰਡ 2018 ਦੇ  'ਬੈਸਟ ਸੌਂਗ ਵਿਦ ਮੈਸਿਜ਼' ਦੇ ਜੇਤੂ ਰਹੇ ਹਰਦੀਪ ਗਰੇਵਾਲ ਹਮੇਸ਼ਾ ਹੀ ਆਪਣੇ ਗੀਤਾਂ ਰਾਹੀਂ ਵਧੀਆ ਸੰਦੇਸ਼ ਦਿੰਦੇ ਹਨ। ਇਸ ਵਾਰ ਵੀ ਫੇਕ ਵਿਊਜ਼ ਦੇ ਚੱਕਰ ‘ਚ ਫਸੇ ਕਲਾਕਾਰਾਂ ਨੂੰ ਸਚਾਈ ਦਾ ਆਇਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ‘ਫੇਕ ਸੁਪਰ ਸਟਾਰ’ ਗੀਤ ਦੇ ਬੋਲ ਹਰਦੀਪ ਗਰੇਵਾਲ ਨੇ ਖੁਦ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਪਰੂਫ ਵੱਲੋਂ ਦਿੱਤਾ ਗਿਆ ਹੈ ਅਤੇ ਗੀਤ ਦੀ ਵੀਡੀਓ ਗੈਰੀ ਖਤਰਾਓ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਦੇ ਆਫ਼ੀਸ਼ੀਅਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post