ਹਰਦੀਪ ਗਰੇਵਾਲ ਦਾ ਨਵਾਂ ਗੀਤ ਨੌਜਵਾਨ ਪੀੜੀ ਨੂੰ ਦੇ ਰਿਹਾ ਹੈ ਸੰਦੇਸ਼

By  Lajwinder kaur April 9th 2019 05:22 PM

“ਖੂਹ ਦੇ ਡੱਡੂਆਂ ਨੂੰ ਕੀ ਇਲਮ ਏ ਸੱਤ ਸਮੁੰਦਰਾਂ ਦਾ,

ਉਹਨਾਂ ਭਾਣੇ ਤਾਂ ਬਸ ਦੁਨੀਆ ਏਥੇ ਮੁੱਕਦੀ ਏ”

ਪੰਜਾਬੀ ਇੰਡਸਟਰੀ ਦੇ ਬੇਹੱਦ ਹੀ ਸ਼ਾਨਦਾਰ ਪੰਜਾਬੀ ਗਾਇਕ ਹਰਦੀਪ ਗਰੇਵਾਲ ਜਿਨ੍ਹਾਂ ਨੇ ਛੋਟੀ ਉਮਰ ‘ਚ ਬੁਲੰਦੀਆਂ ਦੀਆਂ ਉਚਾਈਆਂ ਨੂੰ ਹਾਸਿਲ ਕੀਤਾ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਪਰਿਵਾਰਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਹੀ ਹੁੰਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਦੀ ਨਵੀਂ ਪੇਸ਼ਕਸ਼ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣ ਵਾਲੀ ਹੈ। ਹਰਦੀਪ ਗਰੇਵਾਲ ਦਾ ਨਵਾਂ ਗੀਤ ‘ਖੂਹ ਦੇ ਡੱਡੂ’ ਜੋ ਕਿ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ।

ਹੋਰ ਵੇਖੋ:ਬੁਲੰਦੀਆਂ ਨੂੰ ਛੂਹਣ ਵਾਲੇ ਹਰਦੀਪ ਗਰੇਵਾਲ ਨੇ ਕਿਹੜੇ ਫੱਟ ਜ਼ਰੇ ਨੇ, ਦੇਖੋ ਵੀਡੀਓ

ਗੀਤ ਦੇ ਬੋਲ ਗੀਤਕਾਰ ਸਮਰ ਗਿੱਲ ਦੀ ਕਲਮ 'ਚੋਂ ਨਿਕਲੇ ਹਨ ਅਤੇ ਮਿਊਜ਼ਿਕ ਪਰੂਫ਼ ਨੇ ਦਿੱਤਾ ਹੈ। ਹਰਦੀਪ ਗਰੇਵਾਲ ਦਾ ਇਹ ਗੀਤ ਲਿਰਿਕਸ ਵੀਡੀਓ ਸੌਂਗ ਹੈ। ਗੱਲ ਕਰੀਏ ਗੀਤ ਦੀ ਤਾਂ ਉਸ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ। ਜਿਹੜੇ ਲੋਕ ਜ਼ਿੰਦਗੀ ‘ਚ ਕੋਈ ਕੰਮ ਨਹੀਂ ਕਰਦੇ ਵਿਹਲੇ ਬੈਠੇ ਰਹਿੰਦੇ ਹਨ ਉਨ੍ਹਾਂ ਲੋਕਾਂ ਦੁਨੀਆਂ ‘ਚ ਕੁਝ ਹਾਸਿਲ ਨਹੀਂ ਕਰ ਸਕਦੇ। ਉਨ੍ਹਾਂ ਨੌਜਵਾਨਾਂ ਦੀ ਵੀ ਗੱਲ ਕੀਤੀ ਗਈ ਹੈ ਜਿਹੜੇ ਵਿਦੇਸ਼ਾਂ ‘ਚ ਜਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਸਖਤ ਮਿਹਨਤਾਂ ਕਰ ਰਹੇ ਹਨ। ਜਿਹੜੇ ਨੌਜਵਾਨ ਨਸ਼ਿਆਂ ‘ਚ ਆਪਣੀ ਜ਼ਿੰਦਗੀ ਖਰਾਬ ਕਰਦੇ ਨੇ ਉਨ੍ਹਾਂ ਦੀ ਵੀ ਗੱਲ ਕੀਤੀ ਗਈ ਹੈ। ਹਰਦੀਪ ਗਰੇਵਾਲ ਦਾ ਇਹ ਗਾਣਾ ਬਹੁਤ ਹੀ ਸ਼ਾਨਦਾਰ ਗਾਇਆ ਹੈ। ਇਹ ਲਿਰਿਕਸ ਵੀਡੀਓ ਗੈਰੀ ਖਟਰਾਓ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ। ਗੀਤ ਨੂੰ ਹਰਦੀਪ ਗਰੇਵਾਲ ਦਾ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

Related Post