ਹਰਦੀਪ ਗਰੇਵਾਲ ‘ਬੈਟਰ ਹਾਫ’ ਗੀਤ ਨਾਲ ਹੋਏ ਰੋਮਾਂਟਿਕ, ਦੇਖੋ ਵੀਡੀਓ

By  Lajwinder kaur February 13th 2019 02:03 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਣਹਾਰ ਗਾਇਕ ਹਰਦੀਪ ਗਰੇਵਾਲ ਜਿਹਨਾਂ ਨੇ ਆਪਣੀ ਵੱਖਰੀ ਗਾਇਕੀ ਦੀ ਸ਼ੈਲੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੈ। ਹਰਦੀਪ ਗਰੇਵਾਲ ਦੇ ਫੈਨਜ਼ ਉਹਨਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਵੈਲੇਨਟਾਈਨ ਵੀਕ ਚੱਲ ਰਿਹਾ ਜਿਸ ਕਰਕੇ ਬਹੁਤ ਸਾਰੇ ਨਾਮੀ ਕਲਾਕਾਰ ਪਿਆਰ ਵਾਲੇ ਗੀਤ ਪੇਸ਼ ਕਰ ਰਹੇ ਨੇ ਤੇ ਹਰਦੀਪ ਗਰੇਵਾਲ ਵੀ ਰੋਮਾਂਟਿਕ ਗੀਤ ‘ਬੈਟਰ ਹਾਫ’ ਲੈ ਕੇ ਆਏ ਹਨ। ਇਸ ਗੀਤ ਦੀ ਜਾਣਕਾਰੀ ਹਰਦੀਪ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

ਹੋਰ ਵੇਖੋ: ਸੁੱਖੀ ਦਾ ਗੀਤ ‘ਕੋਕਾ’ ਹੋਇਆ ਇੰਟਰਨੈਸ਼ਨਲ, ਵੀਡੀਓ ‘ਚ ਦੇਖੋ ਕਿਵੇਂ ਵਿਦੇਸ਼ੀਆਂ ਨੂੰ ਵੀ ਚੜ੍ਹਿਆ ‘ਕੋਕਾ’ ਗੀਤ ਦਾ ਬੁਖਾਰ

'ਬੈਟਰ ਹਾਫ' ਗੀਤ ਨੂੰ ਲਿਰਿਕਸ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ  ਹਰਦੀਪ ਗਰੇਵਾਲ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਚਾਰ ਚੰਨ ਲਗਾਏ ਹਨ। ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਲਿਖੇ ਹਨ। ਜ਼ੀਲ ਬੁਆਏ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਦੇ ਆਫੀਸ਼ੀਅਲ ਯੂਟਿਊਬ ਚੈਨਲ ਹਰਦੀਪ ਗਰੇਵਾਲ ਮਿਊਜ਼ਿਕ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

View this post on Instagram

 

Bulandiyan song recieved PTC award for the best song with a message .. Thnku everyone for supporting till now.. Agge v meri koshish hougi k kuch hor vadia te changa kriye.. Baki sadi har koshish nu thode sath di lorr hundi a.. eda de kam bina thode thaaprre ton ni ho skde... So datt k kharryo naal.. Thokar te bulandiyan ton baad 2019 ch hor vadia te vadda laike avange kuch.. Rab MEHAR kre..

A post shared by hardeep grewal (@hardeepgrewalofficial) on Dec 8, 2018 at 10:50am PST

ਹਰਦੀਪ ਗਰੇਵਾਲ ਜਿਹੜੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਨੌਜਵਾਨ ਪੀੜੀ ਨੂੰ ਮਿਹਨਤ ਤੇ ਹੌਸਲੇ ਨਾਲ ਜ਼ਿੰਦਗੀ ‘ਚ ਅੱਗੇ ਵੱਧਣ ਦਾ ਸੰਦੇਸ਼ ਦਿੰਦੇ ਹਨ। ਜਿਸ ਕਰਕੇ ਹਰਦੀਪ ਗਰੇਵਾਲ ਨੂੰ  ‘ਬੁਲੰਦੀਆਂ’ ਗੀਤ ਲਈ ਪੀਟੀਸੀ ਪੰਜਾਬੀ ਵੱਲੋਂ ‘ ਬੈਸਟ ਸੌਂਗ ਵਿਦ ਮੈਸਿਜ਼ 2018 ‘ ਅਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ।

 

Related Post