ਹਰਦੀਪ ਗਰੇਵਾਲ ਨੂੰ ਚੜ੍ਹਿਆ ਜੀਪਾਂ ਦਾ ਸ਼ੌਕ

By  Lajwinder kaur February 22nd 2019 11:24 AM -- Updated: February 22nd 2019 11:25 AM

ਹਰਦੀਪ ਗਰੇਵਾਲ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਨੇ। ਪੰਜਾਬ 'ਚ ਜੀਪਾਂ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੇ ਗੀਤ ਆ ਚੁੱਕੇ ਹਨ, ਪਰ ਇਸ ਵਾਰ ਵੱਖਰੀ ਗਾਇਕੀ ਦੇ ਮਾਲਿਕ ਹਰਦੀਪ ਗਰੇਵਾਲ ‘ਜੀਪਾਂ’ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇਸ ਗੀਤ ਨੂੰ ਲਿਰਿਕਸ ਵੀਡੀਓ ਰਾਹੀਂ ਪੇਸ਼ ਕੀਤਾ ਗਿਆ ਹੈ। ਹਰਦੀਪ ਗਰੇਵਾਲ ਨੇ ਗੀਤ ਨੂੰ ਆਪਣੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ ਤੇ ਨਾਲ ਲਿਖਿਆ ਹੈ, ‘ਇਸ ਗਾਣੇ ਦੀ ਡੰਮੀ ਸ਼ੇਅਰ ਕਰ ਰਿਹਾ ਤੁਹਾਡੇ ਨਾਲ..ਜੇ ਵਧੀਆ ਲੱਗਿਆ ਤੁਹਾਨੂੰ ਤਾਂ ਕੰਪਲੀਟ ਕਰਕੇ ਵੀਡੀਓ ਨਾਲ ਲੈ ਕੇ ਆਵਾਂਗਾ’।

ਹੋਰ ਵੇਖੋ: ਦੇਸੀ ਕਰਿਊ ਵਾਲਿਆਂ ਨੇ ਕੁਝ ਇਸ ਤਰ੍ਹਾਂ ਚੜਾਈ ਆਪਣੀ ਗੁੱਡੀ, ਦੇਖੋ ਤਸਵੀਰਾਂ

ਹਰਦੀਪ ਗਰੇਵਾਲ ਨੇ ਇਸ ਗੀਤ ਨੂੰ ਜੀਪਾਂ ਦੇ ਸ਼ੌਕਾਂ ਰੱਖਣ ਵਾਲੇ ਪੰਜਾਬੀ ਗੱਭਰੂਆਂ ਲਈ ਗਾਇਆ ਹੈ। ਜੀਪ ਪੰਜਾਬੀਆਂ ਦਾ ਹਰਮਨ ਪਿਆਰਾ ਵਹਿਕਲ ਹੈ ਜਿਸ ਨੂੰ ਹਰ ਗੱਭਰੂ ਸ਼ੌਕ ਨਾਲ ਚਲਾਉਂਦਾ ਹੈ। ਹਰਦੀਪ ਗਰੇਵਾਲ ਦੇ ਹਰ ਗੀਤ ਸਰੋਤਿਆਂ ਦਾ ਦਿਲਾਂ ਦੇ ਬਹੁਤ ਨੇੜੇ ਹੁੰਦੇ ਹਨ। ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਹਰਦੀਪ ਗਰੇਵਾਲ ਨੇ ਲਿਖੇ ਹਨ ਤੇ ਕੰਪੋਜ਼ ਵੀ ਖੁਦ ਹਰਦੀਪ ਗਰੇਵਾਲ ਨੇ ਦਿੱਤਾ ਹੈ। ਇਸ ਲਿਰਿਕਸ ਵੀਡੀਓ ਨੂੰ ਗੈਰੀ ਖਤਰਾਓ ਮੀਡੀਆ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

Related Post