‘ਠੋਕਰ’ ਤੇ ਬੁਲੰਦੀਆਂ ਤੋਂ ਬਾਅਦ ਹਰਦੀਪ ਗਰੇਵਾਲ ਦੇ ਨਵੇਂ ਪ੍ਰੇਰਣਾ ਗੀਤ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

By  Lajwinder kaur July 15th 2019 03:35 PM

ਪੰਜਾਬੀ ਇੰਡਸਟਰੀ ‘ਚ ਬਹੁਤ ਹੀ ਖੱਟ ਗਾਇਕ ਨੇ ਜੋ ਨੌਜਵਾਨਾਂ ਦੇ ਲਈ ਪ੍ਰੇਰਣਾ ਵਾਲੇ ਗੀਤ ਲੈ ਕੇ ਆਉਂਦੇ ਨੇ। ਪਰ ਪੰਜਾਬੀ ਗਾਇਕ ਹਰਦੀਪ ਗਰੇਵਾਲ ਅਜਿਹੇ ਗਾਇਕਾਂ ‘ਚੋਂ ਇੱਕ ਨੇ ਜੋ ਨਵੀਂ ਪੀੜੀ ਨੂੰ ਆਪਣੇ ਗੀਤਾਂ ਦੇ ਰਾਹੀਂ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਸੰਦੇਸ਼ ਦਿੰਦੇ ਹਨ। ਜੀ ਹਾਂ ਠੋਕਰ ਤੇ ਬੁਲੰਦੀਆਂ ਵਰਗੇ ਪ੍ਰੇਰਣਾ ਵਾਲੇ ਗੀਤਾਂ ਤੋਂ ਬਾਅਦ ਉਹ ਆਪਣਾ ਨਵਾਂ ਗੀਤ UNSTOPPABLE ਲੈ ਕੇ ਆ ਰਹੇ ਹਨ। ਉਹ ਹਰ ਵਾਰ ਆਪਣੇ ਗੀਤਾਂ ਦੇ ਰਾਹੀਂ ਹਮੇਸ਼ਾਂ ਨੌਜਵਾਨਾਂ ਨੂੰ ਮਿਹਨਤ ਕਰਨ ਦਾ ਸੁਨੇਹਾ ਦਿੰਦੇ ਹਨ।

View this post on Instagram

 

ਨਾ ਤੂੰ ਰੁਕਣਾ ਐ, ਨਾ ਤੂੰ ਦੱਬਣਾ ਐ UNSTOPPABLE Teaser out now Full video with full album Releasing 19july. 6pm

A post shared by hardeep grewal (@hardeepgrewalofficial) on Jul 13, 2019 at 6:48am PDT

ਹੋਰ ਵੇਖੋ:‘ਅਰਦਾਸ ਕਰਾਂ’ ਦੀ ਟੀਮ ਨੂੰ ਕਰਨਾ ਪਿਆ ਕਈ ਔਕੜਾਂ ਦਾ ਸਾਹਮਣਾ, ਦੇਖੋ ਬੀਹਾਈਂਡ ਦਾ ਸੀਨ

ਅਨਸਟੋਪੇਬਲ (UNSTOPPABLE) ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਦੀ ਛੋਟੀ ਜਿਹੀ ਝਲਕ ਸਰੋਤਿਆਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਗੀਤ ਨੂੰ ਹਰਦੀਪ ਗਰੇਵਾਲ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਵੀ ਖ਼ੁਦ ਉਨ੍ਹਾਂ ਦੀ ਕਲਮ ‘ਚੋਂ ਹੀ ਲਿਖੇ ਹਨ। ਇਸ  ਮੋਟੀਵੇਸ਼ਨਲ ਗੀਤ ਦਾ ਮਿਊਜ਼ਿਕ ਪਰੂਫ਼ ਨੇ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਉਸ ਨੂੰ ਗੈਰੀ ਖਟਰਾਓ ਵੱਲੋਂ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਗੀਤ ਦੇ ਟੀਜ਼ਰ ‘ਚ ਉਨ੍ਹਾਂ ਦੇ ਨਾਲ ਇੱਕ ਛੋਟਾ ਬੱਚਾ ਵੀ ਨਜ਼ਰ ਆ ਰਿਹਾ ਹੈ। ਟੀਜ਼ਰ ਨੂੰ ਉਨ੍ਹਾਂ ਦੇ ਆਫ਼ੀਸ਼ੀਅਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹੈ।

ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਪਹਿਲਾਂ ਆਏ ਮੋਟੀਵੇਸ਼ਨਲ ਗੀਤਾਂ ਦੀ ਤਾਂ ਠੋਕਰ ਤੇ ਬੁਲੰਦੀਆਂ ਲਈ ਉਨ੍ਹਾਂ ਨੂੰ ਪੀਟੀਸੀ ਵੱਲੋਂ ਬੈਸਟ ਸੌਂਗ ਵਿਦ ਮੈਸਿਜ਼ ਅਵਾਰਡਸ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਹੁਣ ਦੇਖਣਾ ਇਹ ਹੋਵੇਗਾ ਇਨ੍ਹਾਂ ਦਾ ਨਵਾਂ ਪ੍ਰੇਰਣਾ ਵਾਲਾ ਗੀਤ ਦਰਸ਼ਕਾਂ ਦਾ ਦਿਲਾਂ ਉੱਤੇ ਰਾਜ ਕਰ ਪਾਵੇਗਾ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

 

Related Post