ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ 

By  Rupinder Kaler November 27th 2018 12:25 PM

ਗਾਇਕ ਹਰਫ ਚੀਮਾ ਨੂੰ ਆਪਣੇ ਕਾਲਜ ਦੇ ਦਿਨਾਂ ਦੀ ਬਹੁਤ ਯਾਦ ਆਉਂਦੀ ਹੈ । ਉਹਨਾਂ ਨੂੰ ਹਰ ਉਹ ਘਟਨਾ ਯਾਦ ਹੈ ਜਿਹੜੀ ਉਹਨਾਂ ਦੀ ਇੰਜੀਨਰਿੰਗ ਦੀ ਪੜਾਈ ਦੌਰਾਨ ਹੋਈ ਸੀ । ਹਰਫ ਚੀਮਾ ਨੇ ਇਹ ਸਾਰੀਆਂ ਗੱਲ ਦਾ ਖੁਲਾਸਾ ਇੱਕ ਰੇਡੀਓ ਦੇ ਪ੍ਰੋਗਰਾਮ ਦੌਰਾਨ ਕੀਤਾ ਹੈ । ਉਹਨਾਂ ਨੇ ਇਸ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਮਕੈਨਿਕਲ ਇੰਜੀਨਰਿੰਗ ਕਰ ਰਹੇ ਸਨ ਉਸ ਸਮੇਂ ਉਹਨਾਂ ਦੇ ਬੈਚ ਵਿੱਚ ਕੋਈ ਵੀ ਕੁੜੀ ਨਹੀਂ ਸੀ ਪੜਦੀ ਜਿਸ ਕਰਕੇ ਉਹਨਾਂ ਦੇ ਬੈਚ ਦੇ ਸਾਰੇ ਮੁੰਡਿਆਂ ਨੂੰ ਛੜੇ ਕਿਹਾ ਜਾਂਦਾ ਸੀ ।

ਹੋਰ ਵੇਖੋ : ਆਪਣੇ ਪਸੰਦ ਦੇ ਰੋਮਾਂਟਿਕ ਗੀਤ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘ ਦਿਵਾਉਣ ਲਈ ਕਰੋ ਵੋਟ

https://www.instagram.com/p/BqrZYeelkDg/

ਲੋਕਾਂ ਦੀਆਂ ਇਹਨਾਂ ਤਾਅਨਿਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਗਾਣਾ ਵੀ ਕੱਢਿਆ ਸੀ ।ਹਰਫ ਚੀਮਾ ਮੁਤਾਬਿਕ ਉਸ ਸਮੇਂ ਉਹਨਾਂ ਦਾ ਇਹ ਗਾਣਾ ਕਾਫੀ ਵਾਇਰਲ ਹੋਇਆ ਸੀ ।ਇਹ ਗਾਣਾ ਹਰ ਇੱਕ ਦੀ ਜ਼ੁਬਾਨ 'ਤੇ ਚੜ ਗਿਆ ਸੀ । ਹਰਫ ਚੀਮਾ ਵੱਲੋਂ ਇਹ ਵੀਡਿਓ ਉਹਨਾਂ ਦੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਗਿਆ ਹੈ । ਜਿਸ ਨੂੰ ਕਾਫੀ ਲਾਈਕ ਮਿਲ ਰਹੇ ਹਨ ।

ਹੋਰ ਵੇਖੋ : ਗਾਇਕ ਗੁਰੂ ਰੰਧਾਵਾ ਨੇ ਭੂਸ਼ਣ ਕੁਮਾਰ ਨੂੰ ਜਨਮ ਦਿਨ ‘ਤੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ

https://www.instagram.com/p/Bqrm3OKl4S8/

ਹਰਫ ਚੀਮਾ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਗਾਣਾ 'ਗੱਲਬਾਤ' ਰਿਲੀਜ਼ ਹੋਇਆ ਹੈ । ਇਹ ਗਾਣਾ ਲੋਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਸਨੀ ਦਿਓਲ ਨੇ ਬੇਟੇ ਰੌਕੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ ਸ਼ੇਅਰ ਕੀਤੀਆਂ ਬਚਪਨ ਦੀਆਂ ਤਸਵੀਰਾਂ ਦੇਖੋ

https://www.youtube.com/watch?v=uDvKC4rcabM

Related Post