ਹਰਿੰਦਰ ਸੰਧੂ ਦਾ ਗੀਤ 'ਹਾਈਵੇ ਕਿੰਗ' ਰਿਲੀਜ਼ 

By  Shaminder October 3rd 2018 08:41 AM

ਹਰਿੰਦਰ ਸੰਧੂ ਦਾ ਨਵਾਂ ਗੀਤ 'ਹਾਈਵੇ ਕਿੰਗ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਜਿੰਦਰ ਮਾਹੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਨਿੰਮਾ ਵਿਰਕ ਨੇ । ਇਸ ਗੀਤ 'ਚ ਉਨ੍ਹਾਂ ਨੇ ਵਿਦੇਸ਼ਾਂ 'ਚ ਪੰਜਾਬੀਆਂ ਦੀ ਧਾਕ ਦੀ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਬੇਗਾਨੇ ਮੁਲਕ ਦੀ ਧਰਤੀ ਤੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦੀ ਇਬਾਰਤ ਲਿਖੀ ਹੈ ।

ਹੋਰ ਵੇਖੋ : ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ ‘ਸੋਲ’ ਸੱਤ ਅਕਤੂਬਰ ਨੂੰ ਹੋਵੇਗਾ ਰਿਲੀਜ਼

https://www.youtube.com/watch?v=UfIMaE7gA7Y

ਉਨ੍ਹਾਂ   ਨੇ ਇਸ ਗੀਤ 'ਚ ਪੰਜਾਬੀਆਂ ਦੀ ਕਰੜੀ ਮਿਹਨਤ ਨੂੰ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਪੰਜਾਬੀਆਂ ਨੇ ਖੁਦ ਨੂੰ ਸਥਾਪਿਤ ਕਰਨ ਲਈ ਕਰੜੀ ਮਿਹਨਤ ਕੀਤੀ ਹੈ । ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਅਤੇ ਵੀਡਿਓ ਦੀ ਗੱਲ ਕਰੀਏ ਤਾਂ ਉਸ ਲਈ ਵੀਡਿਓ ਡਾਇਰੈਕਟਰ ਨੇ ਕਿੰਨੀ ਮਿਹਨਤ ਕੀਤੀ ਹੈ ਉਹ ਇਸ ਵੀਡਿਓ 'ਚ ਸਾਫ ਵਿਖਾਈ ਦੇ ਰਹੀ ਹੈ । ਇਸ ਗੀਤ ਨੂੰ ਵਿਦੇਸ਼ ਦੀ ਧਰਤੀ 'ਤੇ ਹੀ ਫਿਲਮਾਇਆ ਗਿਆ ਹੈ ।

ਪੰਜਾਬੀ ਆਪਣੀ ਕਰੜੀ ਮਿਹਨਤ ਕਰਕੇ ਪੂਰੀ ਦੁਨੀਆ 'ਚ ਜਾਣੇ ਜਾਂਦੇ ਨੇ ਆਪਣੀ ਇਸੇ ਸਖਤ ਦੀ ਬਦੌਲਤ ਉਨ੍ਹਾਂ ਨੇ ਨਾ ਸਿਰਫ ਦੇਸ਼ 'ਚ ਬਲਕਿ ਵਿਦੇਸ਼ਾਂ 'ਚ ਨਾਮਣਾ ਖੱਟਿਆ ਹੈ ਅਜਿਹੇ ਪੰਜਾਬੀਆਂ ਦੀ ਲਿਸਟ ਲੰਬੀ ਹੈ । ਪਰ ਵਿਦੇਸ਼ ਦੀ ਧਰਤੀ 'ਤੇ ਲੋਕਾਂ 'ਚ ਆਪਣੀ ਪਹਿਚਾਣ ਬਨਾਉਣਾ ਸੌਖਾ ਨਹੀਂ ਹੁੰਦਾ ।ਇਸ ਮਿਹਨਤ ਦੀ ਬਦੌਲਤ ਹੀ ਪੰਜਾਬੀਆਂ ਨੇ ਵਿਦੇਸ਼ਾਂ 'ਚ ਆਪਣਾ ਕੰਮ ਧੰਦਾ ਸਥਾਪਿਤ ਕੀਤਾ ਅਤੇ ਵਿਦੇਸ਼ਾਂ 'ਚ ਪੰਜਾਬੀਆਂ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ । ਇਹੀ ਨਹੀਂ ਕਈ ਸਨਮਾਨਿਤ ਅਹੁਦਿਆਂ 'ਤੇ ਸਰਦਾਰ ਹੀ ਕੰਮ ਕਰ ਰਹੇ ਨੇ ।

Related Post