ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ 'ਸੋਲ' ਸੱਤ ਅਕਤੂਬਰ ਨੂੰ ਹੋਵੇਗਾ ਰਿਲੀਜ਼ 

Written by  Shaminder   |  October 03rd 2018 07:17 AM  |  Updated: October 03rd 2018 08:52 AM

ਲੱਕੀ ਸਿੰਘ ਦੁਰਗਾਪੁਰੀਆ ਦਾ ਗੀਤ 'ਸੋਲ' ਸੱਤ ਅਕਤੂਬਰ ਨੂੰ ਹੋਵੇਗਾ ਰਿਲੀਜ਼ 

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਨੇ ਲੱਕੀ ਸਿੰਘ ਦੁਰਗਾਪੁਰੀਆ ਦੇ ਆ ਰਹੇ ਨਵੇਂ ਗੀਤ 'ਸੋਲ' ਦਾ ਜ਼ਿਕਰ ਕੀਤਾ ਹੈ । ਇਹ ਗੀਤ ਸੱਤ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਲੱਕੀ ਸਿੰਘ ਦੁਰਗਾਪੁਰੀਆ ਦੇ ਇਸ ਗੀਤ ਦਾ ਐਕਸਕਲੁਸਿਵ ਵੀਡਿਓ ਤੁਸੀਂ ਪੀਟੀਸੀ ਪੰਜਾਬੀ ,ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਜੈਜ਼ੀ ਬੀ ਨੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਇਸ ਗੀਤ ਨੂੰ ਸਾਂਝਾ ਕਰਨ ਅਤੇ ਵੇਖਣ ਦੀ ਅਪੀਲ ਕੀਤੀ ਹੈ ।

ਹੋਰ ਵੇਖੋ : ਖੁਦ ਨੂੰ ਕਿਵੇਂ ਫਿੱਟ ਰੱਖਦੇ ਨੇ ਅਕਸ਼ੇ ਕੁਮਾਰ ,ਵੇਖੋ ਵੀਡਿਓ

 

https://www.instagram.com/p/Boa0_jZFzbt/?hl=en&taken-by=jazzyb

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਕਿ ਸਾਡੇ ਪਿੰਡ ਵਾਲੇ ਮੁੰਡੇ ਸਿੰਘ ਦੁਰਗਾਪੁਰੀਆ ਦਾ ਨਵਾਂ ਗਾਣਾ ਆ ਰਿਹਾ ਹੈ ,ਸਾਰਿਆਂ ਨੇ ਸਪੋਰਟ ਕਰਨੀ ਹੈ । ਲੱਕੀ ਸਿੰਘ ਦੁਰਗਾਪੁਰੀਆ ਦੇ ਇਸ ਨਵੇਂ ਗੀਤ ਲਈ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਵਧਾਈ ਅਤੇ ਸ਼ੁਭ ਇੱਛਾਵਾਂ ਦਿੱਤੀਆਂ ਨੇ । ਉਨ੍ਹਾਂ ਦਾ ਇਸ ਗੀਤ ਦਾ ਪੋਸਟਰ ਆ ਚੁੱਕਿਆ ਹੈ ਅਤੇ ਗੀਤ ਰਿਲੀਜ਼ ਹੋਣ 'ਚ ਕੁਝ ਦਿਨ ਹੀ ਬਾਕੀ ਨੇ ।

https://www.instagram.com/p/BodNtAog6OV/?hl=en&taken-by=luckysinghdurgapuria

 

ਆਪਣੇ ਇਸ ਗੀਤ ਨੂੰ ਲੈ ਕੇ ਜਿੱਥੇ ਉਹ ਖੁਦ ਉਤਸ਼ਾਹਿਤ ਨੇ ,ਉੱਥੇ ਹੀ ਜੈਜ਼ੀ ਬੀ ਆਪਣੇ ਪਿੰਡ ਦੇ ਇਸ ਗਾਇਕ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਨੂੰ ਸਾਂਝਾ ਕਰਨ ਦੀ ਅਪੀਲ ਸਰੋਤਿਆਂ ਨੂੰ ਕਰਦੇ ਨਜ਼ਰ ਆ ਰਹੇ ਨੇ । ਲੱਕੀ ਸਿੰਘ ਦੁਰਗਾਪੁਰੀਆ ਦਾ ਇਹ ਗੀਤ ਸਰੋਤਿਆਂ ਨੂੰ ਕਿੰਨਾ  ਭਾਉਂਦਾ ਹੈ ਇਹ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਲੱਕੀ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਜੈਜ਼ੀ ਬੀ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਉਨ੍ਹਾਂ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network