ਦੇਖੋ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ ਨਾਢੂ ਖਾਂ ਨਵਾਂ ਪੋਸਟਰ

By  Lajwinder kaur March 19th 2019 12:43 PM

ਦੇਖੋ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ ਨਾਢੂ ਖਾਂ ਨਵਾਂ ਪੋਸਟਰ: ਹਰੀਸ਼ ਵਰਮਾ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਪ੍ਰਸ਼ੰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਇਸ ਮੂਵੀ ਦੀ ਉਡੀਕ ਕੀਤੀ ਜਾ ਰਹੀ ਹੈ। ‘ਨਾਢੂ ਖਾਂ’ ਮੂਵੀ ‘ਚ ਪੁਰਾਣੇ ਸਮੇਂ ਦੇ ਪੰਜਾਬੀ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਜਿਸਦੇ ਚੱਲਦੇ ਇਸ ਮੂਵੀ ਦਾ ਇਕ ਹੋਰ ਨਵਾਂ ਪੋਸਟਰ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਹ ਪੋਸਟਰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟਰ ‘ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਬਹੁਤ ਹੀ ਦਿਲਕਸ਼ ਨਜ਼ਰ ਆ ਰਹੇ ਹਨ। ਨਾਢੂ ਖਾਂ ਮੂਵੀ ਜਿਸ ‘ਚ ਵਾਮਿਕਾ ਗੱਬੀ ਤੇ ਹਰੀਸ਼ ਵਰਮਾ ਦੀ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ ਨਾਲ ਇਮੋਸ਼ਨਲ ਤੇ ਕਾਮੇਡੀ ਡਰਾਮਾ ਵੀ ਦੇਖਣ ਨੂੰ ਮਿਲੇਗਾ।

ਹੋਰ ਵੇਖੋ:ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ 'ਠੱਗ ਲਾਈਫ' ਦੀ ਮੇਕਿੰਗ ਵੀਡੀਓ

ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਜਿਵੇਂ ਬੀ.ਐੱਨ.ਸ਼ਰਮਾ, ਹੋਬੀ ਧਾਲੀਵਾਲ, ਮਲਕੀਤ ਰੌਣੀ ਵਰਗੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। ਇਮਰਾਨ ਸ਼ੇਖ ਵੱਲੋਂ ਡਾਇਰੈਕਟ ਫ਼ਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਸਿਨਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post