ਹਰੀਸ਼ ਵਰਮਾ ਆਪਣੇ ਨਵੇਂ ਗੀਤ ‘ਸ਼ਰਮ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur December 9th 2019 04:21 PM

ਪੰਜਾਬੀ ਅਦਾਕਾਰ ਤੇ ਗਾਇਕ ਹਰੀਸ਼ ਵਰਮਾ ਆਪਣੇ ਨਵੇਂ ਗੀਤ ‘ਸ਼ਰਮ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਨਿਮਰਤ ਖਹਿਰਾ ਆਪਣੇ ਨਵੇਂ ਗੀਤ ‘ਸੁਪਨਾ ਲਾਵਾਂ ਦਾ’ ‘ਚ, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਰੋਮਾਂਟਿਕ ਗੀਤ ਦੇ ਬੋਲ ਦਲਜੀਤ ਚਿੱਟੀ ਨੇ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਹੈ ਸਿਲਵਰ ਕੋਆਇਨ ਨੇ। Frame Singh ਵੱਲੋਂ ਗਾਣਾ ਦਾ ਪਿਆਰੀ ਜਿਹੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਹਰੀਸ਼ ਵਰਮਾ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਗਾਣੇ ‘ਚ ਅਦਾਕਾਰੀ ਕੀਤੀ ਹੈ ਹਰੀਸ਼ ਵਰਮਾ ਤੇ Priyanka Khera ਨੇ। ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

 

View this post on Instagram

 

New Romantic track ? #Sharam Keep showering your love!! Thanks! ? @tseries.official @rajchanana bhaji @raymantmarwah bro! @priyankakhera08 @framesingh @silvercoinofficial @daljitchitti @roopkamalsingh @rajanmadaanphotography

A post shared by Harish Verma (@harishverma_) on Dec 8, 2019 at 10:44pm PST

ਜੇ ਗੱਲ ਕਰੀਏ ਹਰੀਸ਼ ਵਰਮਾ ਦੇ ਕੰਮ ਦੀ ਤਾਂ ਇਸ ਸਾਲ ‘ਲਾਈਏ ਜੇ ਯਾਰੀਆਂ’ ਤੇ ‘ਨਾਢੂ ਖਾਂ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਹਰੀਸ਼ ਵਰਮਾ ਜੋ ਕਿ ਏਨੀਂ ਦਿਨੀਂ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਯਾਰ ਅਣਮੁੱਲੇ’ ਦੇ ਸੀਕਵਲ ‘ਯਾਰ ਅਣਮੁੱਲੇ ਰਿਟਰਨ’ ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਨੇ। ਇਹ ਫ਼ਿਲਮ ਅਗਲੇ ਸਾਲ ਮਾਰਚ ਮਹੀਨੇ ‘ਚ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ।

Related Post