ਹਾਸਿਆਂ ਦੇ ਨਾਲ ਸਮਾਜ ‘ਤੇ ਵਿਅੰਗ ਕਰਦਾ ‘ਮੁੰਡਾ ਹੀ ਚਾਹੀਦਾ’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur June 18th 2019 11:31 AM -- Updated: June 18th 2019 11:38 AM

ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੇ ਗੱਲ ਕਰੀਏ ਟਰੇਲਰ ਦੀ ਤਾਂ ਉਸ ‘ਚ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਸਮਾਜ ਦੀ ਸੋਚ ਉੱਤੇ ਵਿਅੰਗ ਕੀਤਾ ਗਿਆ ਹੈ। ਸੋਸ਼ਲ ਮੁੱਦੇ ਨੂੰ ਲੈ ਕੇ ਇਹ ਫ਼ਿਲਮ ਬਣਾਈ ਗਈ ਹੈ।

View this post on Instagram

 

#mundahichahida TRAILER OUT NOW ON YOUTUBE/ LINK IN BIO ??? follow me @helo_indiaofficial for all the behind the scene fun!!!!

A post shared by Rubina Bajwa (@rubina.bajwa) on Jun 17, 2019 at 9:49pm PDT

ਹੋਰ ਵੇਖੋ:ਦੋਸਤੀ ਤੇ ਪਿਆਰ ਦੇ ਰਿਸ਼ਤਿਆਂ ਨੂੰ ਬਿਆਨ ਕਰਦਾ ‘ਜੁਗਨੀ ਯਾਰਾਂ ਦੀ’ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਟਰੇਲਰ ‘ਚ ਦਿਖਾਇਆ ਗਿਆ ਹੈ ਕਿਵੇਂ ਲੋਕੀਂ ਮੁੰਡਾ ਪੈਦਾ ਹੋਣ ਦੀ ਚਾਹਤ ਰੱਖਦੇ ਨੇ। ਟਰੇਲਰ ਦੀ ਗੱਲ ਕੀਤੀ ਜਾਵੇ ਤਾਂ ਹਾਸਿਆਂ ਦੇ ਨਾਲ ਭਰਪੂਰ ਹੈ ਤੇ ਨਾਲ ਹੀ ਸਮਾਜ ਨੂੰ ਆਇਨਾ ਦਿਖਾ ਰਿਹਾ ਹੈ। ਟਰੇਲਰ ‘ਚ ਰੁਬਿਨਾ ਬਾਜਵਾ ਦੇ ਨਾਲ ਹਰੀਸ਼ ਵਰਮਾ ਵੀ ਬੇਬੀ ਬੰਪ ‘ਚ ਨਜ਼ਰ ਆ ਰਹੇ ਹਨ। ਟਰੇਲਰ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਉਤਸੁਕਤਾ ਹੋਰ ਵੱਧ ਗਈ ਹੈ। ਟਰੇਲਰ ਨੂੰ ਜੱਸ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਕਲਾਕਾਰ ਜਤਿੰਦਰ ਕੌਰ, ਸੀਮਾ ਕੌਸ਼ਲ, ਰੁਪਿੰਦਰ ਰੂਪੀ ਤੋਂ ਇਲਾਵਾ ਨਵੇਂ ਚਿਹਰੇ ਵੀ ਨਜ਼ਰ ਆ ਰਹੇ ਹਨ।

ਇਸ ਫ਼ਿਲਮ ਦੀ ਕਹਾਣੀ ਸੰਤੋਸ਼ ਸੁਭਾਸ਼ ਥੀਟੇ ਨੇ ਲਿਖੀ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਤੇ ਦੀਪਕ ਥਾਪਰ ਨੇ ਮਿਲਕੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੇ ਡਾਇਲਾਗ ਤੇ ਸਕਰੀਨ ਪਲੇਅ ਦੀਪ ਜਗਦੀਪ ਜੇਡੀ (Deep Jagdeep Jaedy) ਨੇ ਲਿਖੇ ਨੇ। ਮੁੰਡਾ ਹੀ ਚਾਹੀਦਾ’ ਨੀਰੂ ਬਾਜਵਾ ਦੇ ਨਿੱਜੀ ਪ੍ਰੋਡਕਸ਼ਨ ਹਾਊਸ ਦੀ ਇਹ ਤੀਜੀ ਫ਼ਿਲਮ ਹੈ। ਇਸ ਫ਼ਿਲਮ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ ਗੁਰੱਪ’ ਦੇ ਬੈਨਰ ਹੇਠ ਭਾਰਤ ਰਿਲੀਜ਼ ਕੀਤਾ ਜਾਵੇਗਾ ਤੇ ਰਿਦਮ ਬੁਆਏਜ਼ ਦੇ ਲੇਬਲ ਹੇਠ ਵਿਦੇਸ਼ਾਂ ‘ਚ ਰਿਲੀਜ਼ ਕੀਤਾ ਜਾਵੇਗਾ। ਮੁੰਡਾ ਹੀ ਚਾਹੀਦਾ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

Related Post