ਗੀਤਕਾਰ ਪਰਗਟ ਸਿੰਘ ਦੀ ਯਾਦ 'ਚ ਹਰਜੀਤ ਹਰਮਨ ਲੈ ਕੇ ਆ ਰਹੇ ਨੇ ਗੀਤ 'ਮਿਲਾਂਗੇ ਜ਼ਰੂਰ'

By  Aaseen Khan September 21st 2019 10:50 AM

5 ਮਾਰਚ 2019 ਉਹ ਦਿਨ ਜਦੋਂ ਪੰਜਾਬੀ ਸੰਗੀਤ ਜਗਤ ਦਾ ਉਹ ਸਿਤਾਰਾ ਸਾਨੂੰ ਅਲਵਿਦਾ ਕਹਿ ਗਿਆ ਜਿਸ ਨੇ ਪੂਰੇ ਡੇਢ ਦਹਾਕੇ ਤੱਕ ਸੰਗੀਤ ਜਗਤ 'ਚ ਆਪਣਾ ਸਿੱਕਾ ਕਾਇਮ ਰੱਖਿਆ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੀਤਕਾਰ ਪਰਗਟ ਸਿੰਘ ਦੀ ਜਿਸ ਦੇ ਗੀਤਾਂ ਨਾਲ ਹਰਜੀਤ ਹਰਮਨ ਸਮੇਤ ਬਹੁਤ ਸਾਰੇ ਗਾਇਕਾਂ ਨੇ ਪੰਜਾਬੀ ਸੰਗੀਤ ਜਗਤ 'ਚ ਆਪਣਾ ਨਾਮ ਬਣਾਇਆ। ਪਰਗਟ ਸਿੰਘ ਤਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੇ ਗੀਤਾਂ ਰਾਹੀਂ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।

 

View this post on Instagram

 

ਮੇਰਾ ਤੇ ਪਰਗਟ ਸਿੰਘ ਦਾ ਸਾਥ ਕੇਵਲ ਗੀਤਕਾਰੀ ਹੀ ਨਹੀਂ ਸੀ ਸਗੋਂ ਸ਼ੁਰੂ ਤੋਂ ਹੀ ਸਾਡੀਆਂ ਪਰਿਵਾਰਕ ਸਾਂਝਾ ਸਨ । ਸਰਦਾਰ ਪਰਗਟ ਸਿੰਘ ਜੀ ਦੇ ਜਾਣ ਦਾ ਮੈਨੂੰ ਹਮੇਸਾਂ ਹੀ ਦੁੱਖ ਰਹੇਗਾ ਕਿਉਂਕਿ ਸ਼ੁਰੂ ਤੋਂ ਲੈਕੇ ਅੱਜ ਤੱਕ ਜੋ ਪਰਗਟ ਜੀ ਨੇ ਲਿਖਿਆ ਤੇ ਮੈਂ ਗਾਇਆ ਉਸ ਨੂੰ ਤੁਸੀਂ ਹਮੇਸਾਂ ਹੀ ਖਿੜੇ ਮੱਥੇ ਪਰਵਾਨ ਕਰਕੇ ਸਾਨੂੰ ਬਹੁਤ ਹੀ ਪਿਆਰ ਬਖ਼ਸ਼ਿਆ ,, ਬੜਾ ਕੁਛ ਸੋਚਿਆ ਹੋਇਆ ਸੀ ਭਵਿੱਖ ਵਿੱਚ ਹੋਰ ਵੀ ਕੁਛ ਵਧੀਆ ਕਰਨ ਦਾ ਪਰ ਸ਼ਾਇਦ ਪਰਮਾਤਮਾ ਨੂੰ ਸਾਡਾ ਹੋਰ ਸਾਥ ਮਨਜ਼ੂਰ ਨਹੀਂ ਸੀ ਪਰ ਦੋਸਤੋ ਜਿਸ ਹਰਜੀਤ ਸਿੰਘ ਨੂੰ ਤੁਸੀਂ ਹਰਜੀਤ ਹਰਮਨ ਬਣਾਇਆ ਉਹ ਭਵਿੱਖ ਵਿੱਚ ਵੀ ਪਰਗਟ ਸਿੰਘ ਤੇ ਤੁਹਾਡੇ ਹਰਜੀਤ ਹਰਮਨ ਵੱਲੋਂ ਪਾਈ ਚੰਗੇ ਗੀਤਾਂ ਦੀ ਪਿਰਤ ਨੂੰ ਮੈਂ ਹਮੇਸਾਂ ਬਰਕਰਾਰ ਰੱਖਾਂਗਾਂ ।ਮੈਂ ਬਹੁਤ ਦਿਨਾਂ ਤੋਂ ਕੋਈ ਵੀ ਅੱਪਡੇਟ ਆਪ ਨਾਲ ਸਾਂਝੀ ਨਹੀਂ ਕੀਤੀ ਪਰ ਦੋਸਤੋ ਆਖਿਰ ਮੰਜਿਲ ਵੱਲ ਨੂੰ ਤਾਂ ਤੁਰਨਾ ਹੀ ਪੈਣਾ ਬਾਕੀ ਜਲਦੀ ਹੀ ਆਪ ਲਈ ਕੁਛ ਨਵਾਂ ਲੈਕੇ ਆ ਰਿਹਾ ਹਾਂ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਪਿਆਰ ਦੇਵੋਗੇ

A post shared by Harjit Harman (@harjitharman) on Mar 22, 2019 at 10:15pm PDT

ਗਾਇਕ ਹਰਜੀਤ ਹਰਮਨ ਜਿਹੜੇ ਪਰਗਟ ਸਿੰਘ ਦੇ ਗੀਤਾਂ ਕਾਰਨ ਗਾਇਕੀ 'ਚ ਆਪਣਾ ਚੰਗਾ ਨਾਮ ਬਣਾ ਸਕੇ ਹੁਣ ਉਹਨਾਂ ਦੀ ਯਾਦ 'ਚ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਮਿਲਾਂਗੇ ਜ਼ਰੂਰ'।ਇਸ ਬਾਰੇ ਜਾਣਕਾਰੀ ਹਰਜੀਤ ਹਰਮਨ ਨੇ ਸੋਸ਼ਲ ਮੀਡੀਆ 'ਤੇ ਗਾਣੇ ਦਾ ਪੋਸਟਰ ਸਾਂਝਾ ਕਰ ਦਿੱਤੀ ਹੈ। ਗਾਣੇ ਦੇ ਬੋਲ ਪਰਗਟ ਸਿੰਘ ਦੇ ਹੀ ਹਨ ਅਤੇ ਸੰਗੀਤ ਅਤੁਲ ਸ਼ਰਮਾ ਨੇ ਤਿਆਰ ਕੀਤਾ ਹੈ। ਉੱਥੇ ਹੀ ਗਾਣੇ ਦਾ ਵੀਡੀਓ ਪਰਗਟ ਸਿੰਘ ਦੇ ਪੁੱਤਰ ਵੀਡੀਓ ਡਾਇਰੈਕਟਰ ਸਟਾਲਨਵੀਰ ਸਿੰਘ ਨੇ ਤਿਆਰ ਕੀਤਾ ਹੈ। ਇਹ ਗੀਤ 30 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

#tributetopargatsingh#love#respect? #releasingon30thseptember#tseries #atulsharma #stalinveer

A post shared by Harjit Harman (@harjitharman) on Sep 20, 2019 at 8:54am PDT

ਗੀਤਕਾਰ ਪਰਗਟ ਸਿੰਘ ਦੀ ਕਲਮ ਦੇ ਪੰਜਾਬੀ ਮੁਰੀਦ ਹਨ। ਉਹਨਾਂ ਦੇ ਗੀਤਾਂ 'ਚ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਖੂਬਸੂਰਤੀ ਦਾ ਜ਼ਿਕਰ ਹੁੰਦਾ ਰਿਹਾ ਹੈ। ਪਰਗਟ ਸਿੰਘ ਦਾ ਦਿਹਾਂਤ ਪੰਜਾਬੀ ਸੰਗੀਤ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Related Post