ਗੀਤਕਾਰ ਪਰਗਟ ਸਿੰਘ ਦੀ ਯਾਦ 'ਚ ਹਰਜੀਤ ਹਰਮਨ ਲੈ ਕੇ ਆ ਰਹੇ ਨੇ ਗੀਤ 'ਮਿਲਾਂਗੇ ਜ਼ਰੂਰ'
5 ਮਾਰਚ 2019 ਉਹ ਦਿਨ ਜਦੋਂ ਪੰਜਾਬੀ ਸੰਗੀਤ ਜਗਤ ਦਾ ਉਹ ਸਿਤਾਰਾ ਸਾਨੂੰ ਅਲਵਿਦਾ ਕਹਿ ਗਿਆ ਜਿਸ ਨੇ ਪੂਰੇ ਡੇਢ ਦਹਾਕੇ ਤੱਕ ਸੰਗੀਤ ਜਗਤ 'ਚ ਆਪਣਾ ਸਿੱਕਾ ਕਾਇਮ ਰੱਖਿਆ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੀਤਕਾਰ ਪਰਗਟ ਸਿੰਘ ਦੀ ਜਿਸ ਦੇ ਗੀਤਾਂ ਨਾਲ ਹਰਜੀਤ ਹਰਮਨ ਸਮੇਤ ਬਹੁਤ ਸਾਰੇ ਗਾਇਕਾਂ ਨੇ ਪੰਜਾਬੀ ਸੰਗੀਤ ਜਗਤ 'ਚ ਆਪਣਾ ਨਾਮ ਬਣਾਇਆ। ਪਰਗਟ ਸਿੰਘ ਤਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਹਨਾਂ ਦੇ ਗੀਤਾਂ ਰਾਹੀਂ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।
ਗਾਇਕ ਹਰਜੀਤ ਹਰਮਨ ਜਿਹੜੇ ਪਰਗਟ ਸਿੰਘ ਦੇ ਗੀਤਾਂ ਕਾਰਨ ਗਾਇਕੀ 'ਚ ਆਪਣਾ ਚੰਗਾ ਨਾਮ ਬਣਾ ਸਕੇ ਹੁਣ ਉਹਨਾਂ ਦੀ ਯਾਦ 'ਚ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਮਿਲਾਂਗੇ ਜ਼ਰੂਰ'।ਇਸ ਬਾਰੇ ਜਾਣਕਾਰੀ ਹਰਜੀਤ ਹਰਮਨ ਨੇ ਸੋਸ਼ਲ ਮੀਡੀਆ 'ਤੇ ਗਾਣੇ ਦਾ ਪੋਸਟਰ ਸਾਂਝਾ ਕਰ ਦਿੱਤੀ ਹੈ। ਗਾਣੇ ਦੇ ਬੋਲ ਪਰਗਟ ਸਿੰਘ ਦੇ ਹੀ ਹਨ ਅਤੇ ਸੰਗੀਤ ਅਤੁਲ ਸ਼ਰਮਾ ਨੇ ਤਿਆਰ ਕੀਤਾ ਹੈ। ਉੱਥੇ ਹੀ ਗਾਣੇ ਦਾ ਵੀਡੀਓ ਪਰਗਟ ਸਿੰਘ ਦੇ ਪੁੱਤਰ ਵੀਡੀਓ ਡਾਇਰੈਕਟਰ ਸਟਾਲਨਵੀਰ ਸਿੰਘ ਨੇ ਤਿਆਰ ਕੀਤਾ ਹੈ। ਇਹ ਗੀਤ 30 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram
#tributetopargatsingh#love#respect? #releasingon30thseptember#tseries #atulsharma #stalinveer
ਗੀਤਕਾਰ ਪਰਗਟ ਸਿੰਘ ਦੀ ਕਲਮ ਦੇ ਪੰਜਾਬੀ ਮੁਰੀਦ ਹਨ। ਉਹਨਾਂ ਦੇ ਗੀਤਾਂ 'ਚ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਖੂਬਸੂਰਤੀ ਦਾ ਜ਼ਿਕਰ ਹੁੰਦਾ ਰਿਹਾ ਹੈ। ਪਰਗਟ ਸਿੰਘ ਦਾ ਦਿਹਾਂਤ ਪੰਜਾਬੀ ਸੰਗੀਤ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।