ਹਾਸਿਆਂ ਦੇ ਨਾਲ ਭਰਪੂਰ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਕੁੱਝ ਕਹਿ ਨਹੀਂ ਸਕਦੇ’

By  Lajwinder kaur August 31st 2019 04:26 PM -- Updated: September 4th 2019 10:53 AM

ਪੀਟੀਸੀ ਬਾਕਸ ਆਫ਼ਿਸ ਜਿਸ ‘ਤੇ ਹਰ ਹਫ਼ਤੇ ਨਵੀਆਂ ਤੇ ਬਿਹਤਰੀਨ ਫ਼ਿਲਮਾਂ ਦੇਖਣ ਨੂੰ ਮਿਲਦੀਆਂ ਹਨ। ਇਸ ਕਾਫਲੇ ਨੂੰ ਅੱਗੇ ਤੋਰਦੇ ਹੋਏ ਇਸ ਹਫ਼ਤੇ ਯਾਨੀ ਕਿ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਫ਼ਿਲਮ ‘ਕੁੱਝ ਕਹਿ ਨਹੀਂ ਸਕਦੇ’ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਹੋਣ ਜਾ ਰਿਹਾ ਹੈ।

ptc box movie

ਹਰਭਜਨ ਮਾਨ ਦੀ ਹੀਰ ਰਾਂਝਾ, ਇਹ ਜਨਮ ਤੁਮਾਹਰੇ ਲੇਖੇ ਵਰਗੀ ਫ਼ਿਲਮ ਨੂੰ ਡਾਇਰੈਕਟ ਕਰ ਚੁੱਕੇ ਹਰਜੀਤ ਸਿੰਘ ਦੇ ਨਿਰਦੇਸ਼ਨ ਹੇਠ ‘ਕੁੱਝ ਕਹਿ ਨਹੀਂ ਸਕਦੇ’ ਫ਼ਿਲਮ ਨੂੰ ਬਣਾਇਆ ਗਿਆ ਹੈ।

ਇਸ ਫ਼ਿਲਮ ਦੀ ਕਹਾਣੀ ਲਗਭਗ 70 ਸਾਲਾਂ ਦੇ ਬਜ਼ੁਰਗ ਤੇ ਉਸਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਸ ਬਜ਼ੁਰਗ ਦੇ ਦੋ ਮੁੰਡੇ ਤੇ ਇੱਕ ਧੀ ਹੈ। ਬਜ਼ੁਰਗ ਦੀ ਧੀ ਇੱਕ ਸਾਊਥ ਇੰਡੀਅਨ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਹੈ, ਜਿਸ ਤੋਂ ਬਾਅਦ ਪਿਓ ਆਪਣੀ ਧੀ ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਲੈਂਦਾ ਹੈ। ਇੱਕ ਪੁੱਤਰ ਇੰਗਲੈਂਡ ‘ਚ ਕੰਮ ਕਰਦਾ ਹੈ ਤੇ ਜਿਹੜਾ ਛੋਟਾ ਪੁੱਤਰ ਹੈ ਇੱਕ ਨੰਬਰ ਦਾ ਨਸ਼ੇੜੀ ਹੈ। ਉਮਰ ਦੇ ਇਸ ਪੜਾਅ ਦੇ ਚੱਲਦੇ ਬਜ਼ੁਰਗ ਬਿਮਾਰ ਹੋ ਜਾਂਦਾ ਹੈ ਤੇ ਹਸਪਤਾਲ ‘ਚ ਜ਼ੇਰੇ ਇਲਾਜ਼ ਲਈ ਭਰਤੀ ਹੋ ਜਾਂਦਾ ਹੈ। ਜਿੱਥੇ ਉਸਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਇਹ ਕਹਿੰਦੇ ਨੇ ‘ਕੁੱਝ ਕਹਿ ਨਹੀਂ ਸਕਦੇ’। ਹੁਣ ਦੇਖਣਾ ਇਹ ਹੋਵੇਗਾ ਕਿ ਕਾਮੇਡੀ ਦੇ ਰੰਗਾਂ ਨਾਲ ਭਰੀ ਇਹ ਪਰਿਵਾਰਕ ਰਿਸ਼ਤਿਆਂ ਦੀ ਉਲਝੀ ਹੋਈ ਕਹਾਣੀ ਕਿਵੇਂ ਸੁਲਝ ਪਾਉਂਦੀ ਹੈ। ਇਹ ਦੇਖਣ ਨੂੰ ਮਿਲੇਗਾ ਪੀਟੀਸੀ ਪੰਜਾਬੀ ਉੱਤੇ 6 ਸਤੰਬਰ ਨੂੰ ਰਾਤੀ 8 ਵਜੇ।

Related Post