ਹਰਮਨ ਬਾਵੇਜਾ ਅਤੇ ਸਾਸ਼ਾ ਰਾਮਚੰਦਾਨੀ ਦਾ ਵਿਆਹ ਪੂਰੇ ਰੀਤੀ ਰਿਵਾਜ਼ ਦੇ ਨਾਲ ਹੋੋਇਆ । ਦੋਵਾਂ ਦਾ ਵਿਆਹ ਗੁਰਦੁਆਰਾ ਸਾਹਿਬ ‘ਚ ਹੋਇਆ । ਇਸ ਦੀਆਂ ਤਸਵੀਰਾਂ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
Imgae From liveishusamar’s Instagram
ਹੋਰ ਪੜ੍ਹੋ : ਜੱਸ ਮਾਣਕ ਦੀ ਪੰਜਾਬੀ ਫ਼ਿਲਮ ਵਿੱਚ ਹੋਈ ਐਂਟਰੀ , ਇਸ ਫ਼ਿਲਮ ’ਚ ਆਉਣਗੇ ਨਜ਼ਰ
Imgae From liveishusamar’s Instagram
ਉਨ੍ਹਾਂ ਨੇ ਨਵ-ਵਿਆਹੀ ਜੋੜੀ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ‘ਚ ਇਹ ਜੋੜੀ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਇਹ ਜੋੜੀ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ ।
Imgae From shilpa Shetty’s Instagram
ਹਰਮਨ ਬਾਵੇਜਾ ਦੇ ਵਿਆਹ ‘ਚ ਬਾਲੀਵੁੱਡ ਦੇ ਕਈ ਸੈਲੀਬ੍ਰੇਟੀਜ਼ ਨੇ ਵੀ ਹਾਜ਼ਰੀ ਲਵਾਈ । ਇਹ ਵਿਆਹ ਸਮਾਰੋਹ ਬਹੁਤ ਹੀ ਸਾਦਗੀ ਭਰਪੂਰ ਰਿਹਾ ਅਤੇ ਪੂਰੇ ਰੀਤੀ ਰਿਵਾਜ਼ ਦੇ ਨਾਲ ਵਿਆਹ ਸਪੰਨ ਹੋਇਆ ।
View this post on Instagram
A post shared by Shilpa Shetty Kundra (@theshilpashetty)
ਲਾੜਾ ਬਣੇ ਹਰਮਨ ਆਪਣੇ ਵਿਆਹ ਵਾਲੇ ਦਿਨ ਗੋਲਡ ਵਰਕ ਵਾਲੀ ਬਲੱਛ ਪਿੰਕ ਸ਼ੇਰਵਾਨੀ ‘ਚ ਨਜ਼ਰ ਆਏ, ਉੱਥੇ ਹੀ ਲਾੜੀ ਬਣੀ ਸਾਸ਼ਾ ਨੇ ਵੀ ਗੋਲਡ ਆਪਸ਼ਨ ਨੂੰ ਚੁਣਿਆ । ਉਨ੍ਹਾਂ ਨੇ ਆਪਣੀ ਬ੍ਰਾਈਡਲ ਲੁੱਕ ਨੂੰ ਡਾਰਕ ਮੈਰੂਨ ਲਹਿੰਗੇ ਦੇ ਨਾਲ ਪੂਰਾ ਕੀਤਾ । ਉਨ੍ਹਾਂ ਦੇ ਮੇਕਅੱਪ ਵੀ ਬਹੁਤ ਨੈਚੂਰਲ ਸੀ ।