ਜਾਣੋ ਐਮੀ ਵਿਰਕ ਤੋਂ ਬਾਅਦ ਹਾਰਡੀ ਸੰਧੂ ਵੀ ਕਿਹੜੀ ਫ਼ਿਲਮ ਨਾਲ ਕਰਨ ਜਾ ਰਹੇ ਨੇ ਬਾਲੀਵੁੱਡ ‘ਚ ਡੈਬਿਊ

By  Lajwinder kaur March 6th 2019 05:39 PM -- Updated: March 6th 2019 05:51 PM

ਲਓ ਜੀ, ਇਹ ਸਾਲ ਪੰਜਾਬੀ ਸਿਤਾਰਿਆਂ ਲਈ ਬਹੁਤ ਹੀ ਵਧੀਆ ਸਾਲ ਸਾਬਿਤ ਹੋ ਰਿਹਾ ਹੈ। ਐਮੀ ਵਿਰਕ ਤੋਂ ਬਾਅਦ ਹੁਣ ਹਾਰਡੀ ਸੰਧੂ ਵੀ ਕਬੀਰ ਖਾਨ ਦੀ ਫ਼ਿਲਮ ‘83 'ਚ ਨਜ਼ਰ ਆਉਣਗੇ। ਜੀ ਹਾਂ, ਇਸ ਗੱਲ ਦਾ ਖੁਲਾਸਾ ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾਹੈ। ਕਬੀਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਹਾਰਡੀ ਸੰਧੂ ਦੀ ਤਸਵੀਰ ਪਾ ਕੇ ਲਿਖਿਆ ਹੈ, 'ਚੱਕ ਦੇ ਫੱਟੇ ! ਪੰਜਾਬੀ ਪੋਪ ਸੈਂਸੇਸ਼ਨ ਹਾਰਡੀ ਸੰਧੂ ‘83 ਵਰਲਡ ਕੱਪ ਹੀਰੋ ਮਦਨ ਲਾਲ!'

View this post on Instagram

 

From In front of the mic ? to in front of the camera?. Marking the start of a new chapter in my life where I’ll be getting an opportunity to relive my first dream - of playing cricket for the country. Posted @withrepost • @83thefilm Chak De Phatte! Punjabi Pop Sensation @harrdysandhu is ’83 World Cup Hero #MadanLal! #CastOf83 @ranveersingh @kabirkhankk @reliance.entertainment @mantenamadhu @vishnuinduri #Relive83 . . . . . . #HarrdySandhu #MadiPaji #83thefilm #Announcement #Cricket #Cricket? #1983WorldCup #WorldCup #Pitch #RanveerSingh #KabirKhan #Bollywood #Film #Cinema #Movie

A post shared by Harrdy sandhu (@harrdysandhu) on Mar 5, 2019 at 11:51pm PST

ਹੋਰ ਵੇਖੋ:ਬਾਹੂਬਲੀ ਨੂੰ ਸੈਲਫੀ ਪਈ ਮਹਿੰਗੀ, ਫਿਮੇਲ ਫੈਨ ਨੇ ਸੈਲਫੀ ਲੈ ਕੇ ਮਾਰਿਆ ਥੱਪੜ, ਵੀਡੀਓ ਹੋਈ ਵਾਇਰਲ

ਇਸ ਤੋਂ ਇਲਾਵਾ  ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਸ਼ਾਨਦਾਰ ਕੈਪਸ਼ਨ ਨਾਲ ਆਪਣੀ ਖੁਸ਼ੀ ਫੈਨਜ਼ ਨਾਲ ਸਾਂਝੀ ਕੀਤੀ ਹੈ ਤੇ ਲਿਖਿਆ ਹੈ, ‘ਮਾਇਕ ਦੇ ਸਾਹਮਣੇ ਤੋਂ ਲੈ ਕੇ ਕੈਮਰੇ ਦੇ ਅੱਗੇ.. ਮੇਰੇ ਜੀਵਨ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕਰਦੇ ਹੋਏ.. ਮੈਨੂੰ ਦੇਸ਼ ਲਈ ਕ੍ਰਿਕਟ ਖੇਡਣ ਦੇ ਆਪਣੇ ਪਹਿਲੇ ਸੁਫ਼ਨੇ ਨੂੰ ਮੁੜ ਤੋਂ ਦੁਹਰਾਉਣ ਦਾ ਮੌਕਾ ਮਿਲ ਰਿਹਾ ਹੈ..।’ ਇਸ ਪੋਸਟ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰ ਮਿਲ ਰਿਹਾ ਹੈ

View this post on Instagram

 

#Throwback to my first passion. #Cricket

A post shared by Harrdy sandhu (@harrdysandhu) on Mar 5, 2019 at 8:06am PST

ਕਬੀਰ ਖ਼ਾਨ ਦੀ ਮੂਵੀ 83 ‘ਚ ਭਾਰਤੀ ਟੀਮ ਵੱਲੋਂ ਵਿਸ਼ਵ ਕੱਪ ਜਿੱਤ ਕੇ ਰਚੇ ਇਤਿਹਾਸ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ‘83 ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਂਣਗੇ। ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਤੇ ਹੁਣ ਹਾਰਡੀ ਸੰਧੂ ਭਾਰਤੀ ਕ੍ਰਿਕਟਰ ਦੇ ਸਾਬਕਾ ਆਲ ਰਾਊਂਡਰ ਮਦਨ ਲਾਲ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ।

 

Related Post