ਅਫਸਾਨਾ ਖ਼ਾਨ ਦੇ ਆਉਣ ਵਾਲੇ ਨਵੇਂ ਗੀਤ ‘Titliaan’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਸਰਗੁਣ ਤੇ ਹਾਰਡੀ ਦੀ ਕਮਿਸਟਰੀ
Lajwinder kaur
November 8th 2020 12:01 PM
ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਬਹੁਤ ਜਲਦ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ । ‘ਤਿੱਤਲੀਆਂ’ (Titliaan) ਟਾਈਟਲ ਹੇਠ ਆਉਣ ਵਾਲੇ ਗਾਣੇ ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ ।

ਹੋਰ ਪੜ੍ਹੋ: ਮਾਂ ਦੇ ਨਾਲ ਪਿਆਰ ਜਤਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਮਾਂ-ਧੀ ਦੀਆਂ ਇਹ ਕਿਊਟ ਤਸਵੀਰਾਂ
59 ਸੈਕਿੰਡ ਦੇ ਟ੍ਰੇਲਰ ‘ਚ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਕਮਾਲ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਟ੍ਰੇਲਰ ‘ਚ ਹਾਰਡੀ ਸੰਧੂ ਬੇਵਫਾ ਦਾ ਕਿਰਦਾਰ ਨਿਭਾ ਰਹੇ ਨੇ, ਜੋ ਸਰਗੁਣ ਦਾ ਦਿਲ ਦੁੱਖਾਂ ਰਹੇ ਨੇ । ਦਰਸ਼ਕਾਂ ਨੂੰ ਇਹ ਛੋਟਾ ਜਿਹਾ ਵੀਡੀਓ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਜਾਨੀ ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਵੀਡੀਓ ‘ਚ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਪੂਰਾ ਗੀਤ 9 ਨਵੰਬਰ ਨੂੰ Desi Melodies ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਜਾਵੇਗਾ ।