ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਹਰਸ਼ਦੀਪ ਕੌਰ ਦੀ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ

By  Lajwinder kaur December 9th 2021 01:29 PM -- Updated: December 9th 2021 01:37 PM

ਬਾਲਵੁੱਡ ਜਗਤ ਦੀ ਨਾਮੀ ਗਾਇਕਾ ਹਰਸ਼ਦੀਪ ਕੌਰ (Harshdeep Kaur) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇਸੇ ਸਾਲ ਪਹਿਲੀ ਵਾਰ ਮਾਂ ਬਣੀ ਹੈ। ਜਿਸ ਕਰਕੇ ਉਹ ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ। ਉਹ ਅਕਸਰ ਹੀ ਆਪਣੇ ਬੇਟੇ ਦੇ ਨਾਲ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ਮਰਜਾਣੇ ਫ਼ਿਲਮ ਦਾ ਨਵਾਂ ਗੀਤ ਕਾਵਾਂ, ਗਾਇਕ ਹਰਭਜਨ ਮਾਨ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

harshdeep kaur shared her son hunar singh 9 months older celebration pic ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-ਮੁੰਡਾ ਥੋੜਾ ਆਫ ਬੀਟ ਹੈ..ਪਰ ਮੰਮੀ ਦੇ ਨਾਲ ਬਹੁਤ ਸਵੀਟ ਹੈ... ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ..ਇਸ ਮੁੰਡੇ ਨੇ ਮੇਰੀ ਜ਼ਿੰਦਗੀ ਵਿੱਚ ਕਿੰਨੀਆਂ ਖੁਸ਼ੀਆਂ ਲਿਆਦੀਆਂ ਨੇ! ਧੰਨਵਾਦ ਮਾਈ ਹਾਰਟ ਬੀਟ ਹੁਨਰ ਸਿੰਘ’ । ਤਸਵੀਰ ਚ ਤੁਸੀਂ ਦੇਖ ਸਕਦੇ ਹੋਏ ਗਾਇਕਾ ਹਰਸ਼ਦੀਪ ਨੇ ਆਪਣੇ ਪੁੱਤਰ ਨੂੰ ਹਵਾ ਦੇ ਵਿੱਚ ਚੁੱਕਿਆ ਹੋਇਆ । ਹੁਨਰ ਵੀ ਕੈਂਮਰੇ ਵੱਲ ਦੇਖਦੇ ਹੋਏ ਮੁਸਕਾਨ ਦੇ ਰਿਹਾ ਹੈ, ਜੋ ਕਿ ਤਸਵੀਰ ਨੂੰ ਚਾਰ ਚੰਨ ਲਗਾ ਰਹੀ ਹੈ। ਦਰਸ਼ਕਾਂ ਨੂੰ ਮਾਂ-ਪੁੱਤ ਦਾ ਇਹ ਫੋਟੋ ਖੂਬ ਪਸੰਦ ਆ ਰਿਹਾ ਹੈ। ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਅਤੇ ਫੈਨਜ਼ ਨੇ ਕਮੈਂਟ ਕਰਕੇ ਹੁਨਰ ਦੀ ਤਾਰੀਫ ਕਰ ਰਹੇ ਨੇ।

ਹੋਰ ਪੜ੍ਹੋ : ਪੰਜਾਬੀ ਸਿੰਗਰ ਗੁਰਦਾਸ ਮਾਨ ਹੋਣਗੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ‘ਚ ਸ਼ਾਮਿਲ, ਗਾਇਕ ਆਪਣੇ ਪਰਿਵਾਰ ਦੇ ਨਾਲ ਰਾਜਸਥਾਨ ਲਈ ਹੋਏ ਰਵਾਨਾ

Harshdeep kaur with family

ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਸੂਫ਼ੀਆਨਾ ਅੰਦਾਜ਼ ਅਤੇ ਗਾਇਕੀ ਦੇ ਨਾਲ ਹਰ ਕਿਸੇ ਨੂੰ ਕੀਲਣ ਵਾਲੀ ਇਸ ਗਾਇਕਾ ਨੇ ਬਾਲੀਵੁੱਡ ਇੰਡਸਟਰੀ ਨੂੰ ਵੀ ਕਈ ਹਿੱਟ ਗਾਣੇ ਦਿੱਤੇ ਹਨ । ਉਨ੍ਹਾਂ ਨੇ ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ, ਆਲਿਆ ਭੱਟ ਤੋਂ ਇਲਾਵਾ ਕਈ ਹੋਰ ਹਿੰਦੀ ਸਿਨੇਮਾ ਦੀਆਂ ਹੀਰੋਇਨਾਂ ਦੇ ਲਈ ਗੀਤ ਗਾਏ ਨੇ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ‘ਤੇ ਆਪਣੇ ਧਾਰਮਿਕ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਰੂਹਾਨੀ ਅਨੰਦ ਦਿੰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ‘ਰਾਜ ਗਾਇਕਾ’ (Raj Gaayika) ਦੇ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹ ਕਈ ਨਾਮੀ ਅਵਾਰਡ ਵੀ ਆਪਣੀ ਝੋਲੀ ਪਾ ਚੁੱਕੀ ਹੈ।

 

 

View this post on Instagram

 

A post shared by Harshdeep Kaur (@harshdeepkaurmusic)

Related Post