ਹਰਸ਼ਦੀਪ ਕੌਰ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ, ਬਾਲੀਵੁੱਡ ਸਿੰਗਰ ਤੇ ਪੰਜਾਬੀ ਗਾਇਕ ਦੇ ਰਹੇ ਨੇ ਵਧਾਈਆਂ
ਬਾਲੀਵੁੱਡ ਦੀ ਦਿੱਗਜ ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਲਾਈਫ ਪਾਟਨਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ , ‘ਇਹ ਉਹ ਦਿਨ ਹੈ ..ਪੰਜ ਸਾਲ ਪਹਿਲਾਂ Mankeet Singh ਦੇ ਨਾਲ ਮੰਗਣੀ ਹੋਈ ਸੀ’
View this post on Instagram
This day... 5 years ago ❤️@mankeet_singh & I got engaged ?
ਉਨ੍ਹਾਂ ਨੇ ਆਪਣੇ ਖ਼ਾਸ ਦਿਨ ਨੂੰ ਯਾਦ ਕਰਦੇ ਹੋਏ ਆਪਣੀ ਮੰਗਣੀ ਵਾਲੀ ਫੋਟੋ ਸ਼ੇਅਰ ਕੀਤੀ ਹੈ । ਇਸ ਪੋਸਟ ਉੱਤੇ ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਨਾਮੀ ਗਾਇਕ ਵਧਾਈ ਦੇ ਰਹੇ ਨੇ । ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ਹੈ, ‘ਬਹੁਤ ਬਹੁਤ ਮੁਬਾਰਾਕਾਂ ਜੀ’

ਹੋਰ ਵੇਖੋ:ਯੋ ਯੋ ਹਨੀ ਸਿੰਘ ਨੇ ਦਿੱਤੀ ਬਰਥਡੇਅ ਪਾਰਟੀ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ, ਦੇਖੋ ਵੀਡੀਓ
ਅਭਿਜੀਤ ਸਾਂਵਤ, ਨਿਤੀ ਮੋਹਨ, Akriti Kakar ਤੋਂ ਇਲਾਵਾ ਕਈ ਹੋਰ ਗਾਇਕਾਂ ਤੇ ਕਲਾਕਾਰਾਂ ਮੁਬਾਰਕਬਾਦ ਦਿੱਤੀਆਂ ਨੇ ।
ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਕੈਟਰੀਨਾ ਕੈਫ, ਆਲਿਆ ਭੱਟ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ ਤੇ ਕਈ ਹੋਰ ਹੀਰੋਇਨਾਂ ਲਈ ਗੀਤ ਗਾ ਚੁੱਕੇ ਨੇ । ਉਨ੍ਹਾਂ ਨੂੰ ਆਪਣੀ ਗਾਇਕੀ ਦੇ ਲਈ ਕਈ ਅਵਾਰਡਜ਼ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ।