ਪੰਜਾਬੀ ਗਾਇਕ ਹਰਸਿਮਰਨ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ

By  Lajwinder kaur March 2nd 2019 03:38 PM

ਸਕੂਟਰ ਤੇ ਬੁਲਟ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਪੰਜਾਬੀ ਸਿੰਗਰ ਹਰਮਿਸਰਨ ਬਹੁਤ ਜਲਦ ਫ਼ਿਲਮ ਜਗਤ ਦੀ ਦੁਨੀਆਂ ‘ਚ ਪੈਰ ਰੱਖਣ ਜਾ ਰਹੇ ਹਨ। ਇਸ ਦੀ ਜਾਣਕਾਰੀ ਹਰਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਜੀ ਹਾਂ, ਉਹਨਾਂ ਨੇ ਕੁਝ ਦਿਨ ਪਹਿਲਾਂ ਮੂਵੀ ਦਾ ਪੋਸਟਰ ਸ਼ੇਅਰ ਕੀਤਾ ਹੈ। ਪੰਜਾਬ ਸਿੰਗਰ ਹਰਸਿਮਰਨ ਨੇ ਕੈਪਸ਼ਨ ‘ਚ ਲਿਖਿਆ ਹੈ, ‘ਵਾਹਿਗੁਰੂ ਜੀ ਦੀ ਮੇਹਰ ਨਾਲ..ਨਵੀਂ ਮੂਵੀ ਕੀਤੀ ਹੈ ਜੀ..’।

 

View this post on Instagram

 

Waheguru Di Mehar Nal. New Movie Kiti Hai Ji. Kardo Share ? #harsimran #king #newpunjabimovie #movie

A post shared by Harsimran (@harsimranofficial) on Feb 20, 2019 at 4:58am PST

ਹੋਰ ਵੇਖੋ:ਦਲੇਰ ਜਿਗਰਾ ਰੱਖਣ ਵਾਲਾ ਅਨਮੋਲ ਕਵੱਤਰਾ ਲੈ ਕੇ ਆ ਰਿਹਾ ਗੀਤ 'ਦਲੇਰੀਆਂ'

ਇਸ ਪੰਜਾਬੀ ਮੂਵੀ ਦਾ ਨਾਮ ਹੈ ਤੂੰ ਜੁਦਾ (ਪਰ ਮਿਲਾਂਗੇ ਜ਼ਰੂਰ)। ‘ਤੂੰ ਜੁਦਾ’ ਮੂਵੀ ‘ਚ ਮੁੱਖ ਭੂਮਿਕਾ ‘ਚ ਹਰਸਿਮਰਨ , ਮਨਮੀਤ ਕੌਰ, ਯਾਦ ਗਰੇਵਾਲ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਵੇਗਾ। ਇਸ ਮੂਵੀ ਨੂੰ ਪ੍ਰੋਡਿਊਸ ਮਿਸਜ਼ ਸੁਦੇਸ਼ ਠਾਕੁਰ ਕਰ ਰਹੇ ਹਨ। ਡੈਸ਼ਿੰਗ ਪੰਜਾਬੀ ਗਾਇਕ ਹਰਸਿਮਰਨ ਦੀ ਮੂਵੀ ‘ਤੂੰ ਜੁਦਾ’ ਨੂੰ ਜੇ.ਬੀ. ਮੂਵੀ ਪ੍ਰੋਡਕਸ਼ਨ ਪ੍ਰੇਜੈਂਟਸ ਕੀਤਾ ਜਾ ਰਿਹਾ ਹੈ। ਇਸ ਮੂਵੀ ਨੂੰ ਇੰਦਰ ਸੋਹੀ ਡਾਇਰੈਕਟ ਕਰਨਗੇ ।

View this post on Instagram

 

Hope and Hard work are two Important keys to your Success. #harsmran #king #20peg #2march

A post shared by Harsimran (@harsimranofficial) on Mar 1, 2019 at 7:19am PST

ਜੇ ਗੱਲ ਕਰੀਏ ਹਰਸਿਮਰਨ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ, ਜਿਵੇਂ ਸਕੂਟਰ, ਬੁਲਟ, ਦਬਕਾ, ਯਾਰ ਬਸ ਯਾਰ, ਜ਼ਮੀਰ, ਘੈਂਟ ਜੱਟੀ, ਢੀਠ ਯਾਰ,  ਆਦਿ। ਹਰਸਿਮਰਨ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰੋਤਿਆਂ ਨੂੰ ਹਰਸਿਮਰਨ ਦੀ ਇਹ ਮੂਵੀ ਕਿੰਨੀ ਕੁ ਪਸੰਦ ਆਵੇਗੀ।

 

 

Related Post