ਫ਼ਿਲਮ 'ਜੋੜੀ' 'ਚ ਦਿਲਜੀਤ ਦੋਸਾਂਝ ਨਾਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਹਰਸਿਮਰਨ

By  Aaseen Khan October 18th 2019 11:19 AM -- Updated: October 18th 2019 12:28 PM

ਪੰਜਾਬੀ ਸਿਨੇਮਾ ਦਾ ਹਿੱਟ ਫੈਕਟਰ ਬਣ ਚੁੱਕੇ ਦਿਲਜੀਤ ਦੋਸਾਂਝ ਜਿੰਨ੍ਹਾਂ ਦੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ 'ਜੋੜੀ' ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿੱਥੇ ਇਸ ਫ਼ਿਲਮ 'ਚ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਫੀਮੇਲ ਲੀਡ 'ਚ ਨਜ਼ਰ ਆਵੇਗੀ ਉੱਥੇ ਹੀ ਗਾਇਕ ਹਰਸਿਮਰਨ ਵੀ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

Harsimran Harsimran

ਹਰਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੇ ਨਾਇਕ ਡਾਇਰੈਕਟਰ ਅਤੇ ਪ੍ਰੋਡਿਊਸਰ ਨਾਲ ਤਸਵੀਰ ਸਾਂਝੀ ਕਰ ਧੰਨਵਾਦ ਕੀਤਾ ਹੈ। ਉਹਨਾਂ ਤਸਵੀਰ ਦੀ ਕੈਪਸ਼ਨ 'ਚ ਲਿਖਿਆ,'ਲਓ ਜੀ ਮਾਲਕ ਦੀ ਕਿਰਪਾ ਨਾਲ ਆਪਣੀ ਫ਼ਿਲਮ ਜੋੜੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਧੰਨਵਾਦ ਸਾਰਿਆਂ ਦਾ ਤੇ ਖ਼ਾਸ ਧੰਨਵਾਦ ਜਰਨੈਲ ਭਾਜੀ, ਅੰਬਰਦੀਪ ਵੀਰਾ, ਕਾਰਜ ਗਿੱਲ ਭਾਜੀ , ਅਮਰਿੰਦਰ ਗਿੱਲ ਭਾਜੀ, ਦਿਲਜੀਤ ਦੋਸਾਂਝ ਵੀਰਾ, ਰਿਧਮ ਬੋਆਏਜ਼ ਟੀਮ ਦਾ'।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੇ ਨਵੇਂ ਗਾਣੇ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼

 

View this post on Instagram

 

ਲਉ ਜੀ ਮਾਲਕ ਦੀ ਕਿਰਪਾ ਨਾਲ ਆਪਣੀ ਫ਼ਿਲਮ ਜੋੜੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਧੰਨਵਾਦ ਸਾਰਿਆ ਦਾ ਤੇ ਖ਼ਾਸ ਧੰਨਵਾਦ ਜਰਨੈਲ ਭਾਜੀ, ਅੰਬਰਦੀਪ ਵੀਰਾ, ਕਾਰਜ ਗਿੱਲ ਭਾਜੀ , ਅਮਰਿੰਦਰ ਗਿੱਲ ਭਾਜੀ, ਦਿਲਜੀਤ ਦੋਸਾਂਝ ਵੀਰਾ, ਰਿਧਮ ਬੋਆਇਜ ਟੀਮ ਦਾ। @diljitdosanjh @amrindergill @karajgill @jarnailsinghofficial @amberdeepsingh Wmk

A post shared by Harsimran King (@harsimranofficial) on Oct 17, 2019 at 1:53am PDT

ਰਿਦਮ  ਬੋਆਏਜ਼ ਅਤੇ ਡੇਲਮੋਰਾ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅੰਬਰਦੀਪ ਕਰ ਰਹੇ ਹਨ। ਇਹ ਇਹ ਫ਼ਿਲਮ 2020 ਦੀ 26 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਗਾਇਕੀ ਖੇਤਰ ਦੇ ਮੁੱਦੇ 'ਤੇ ਹੀ ਫ਼ਿਲਮਾਈ ਜਾ ਰਹੀ ਹੈ। ਹਰਸਿਮਰਨ ਇਸ ਫ਼ਿਲਮ ਤੋਂ ਇਲਾਵਾ ਫ਼ਿਲਮ 'ਮੁਸਾਫ਼ਿਰ' 'ਚ ਕਰਤਾਰ ਚੀਮਾ ਅਤੇ ਨੇਹਾ ਮਲਿਕ ਨਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Related Post