ਹਾਰਵੀ ਸੰਧੂ ਨੇ ਦੱਸੀ ਪੰਜਾਬੀਆਂ ਦੀ ਅਸਲ ਪਹਿਚਾਣ ਤੇ ਚੜ੍ਹਤ, ਦੇਖੋ ਵੀਡੀਓ

By  Aaseen Khan August 5th 2019 05:40 PM

ਬਾਪੂ, ਬੈਨਰ, ਜੱਟ ਸ਼ਿਕਾਰੀ ਵਰਗੇ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਹਾਰਵੀ ਸੰਧੂ ਅਕਸਰ ਸ਼ੋਸ਼ਲ ਮੀਡੀਆ 'ਤੇ ਆਂਪਣੇ ਖ਼ੂਬਸੂਰਤ ਗੀਤ ਫੈਨਸ ਨੂੰ ਸੁਣਾਉਂਦੇ ਰਹਿੰਦੇ ਹਨ। ਅਜਿਹਾ ਹੀ ਗੀਤ ਉਹਨਾਂ ਨੇ ਇੱਕ ਵਾਰ ਫ਼ਿਰ ਸਰੋਤਿਆਂ ਦੇ ਸਨਮੁਖ ਰੱਖਿਆ ਹੈ। ਪੰਜਾਬੀਆਂ ਦੇ ਸ਼ਾਨ 'ਚ ਉਹਨਾਂ ਦਾ ਇਹ ਗੀਤ ਅੱਜ ਦੇ ਯੂਥ ਨੂੰ ਕਈ ਤਰ੍ਹਾਂ ਦੀਆਂ ਸਿੱਖਿਆਂਵਾਂ ਦੇ ਰਿਹਾ ਹੈ। ਹਾਰਵੀ ਨੇ ਆਪਣੇ ਇਸ ਗੀਤ 'ਚ ਕਿਹਾ ਹੈ ਕਿ ਅਸੀਂ ਹਰੀ ਸਿੰਘ ਨਲੂਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕੁਲ 'ਚੋਂ ਹਾਂ ਜਿੰਨ੍ਹਾਂ ਨੇ ਅਫ਼ਗ਼ਾਨ ਤੱਕ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਸੀ।

ਹੋਰ ਵੇਖੋ : ਜਦੋਂ 'ਕਿਸਮਤ' ਫ਼ਿਲਮ ਦੀ ਸਕਰਿਪਟ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਸੁਣੀ ਸੀ ਤਾਂ ਰਹਿ ਗਏ ਸੀ ਹੈਰਾਨ

ਨਸ਼ੇ ਦੇ ਮੁੱਦੇ ਨੂੰ ਵੀ ਹਾਰਵੀ ਇਸ 'ਚ ਛੇੜਦੇ ਨਜ਼ਰ ਆਏ ਹਨ। ਉਹਨਾਂ ਦਾ ਇਹ ਗੀਤ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਅੱਜ ਦੇ ਦੌਰ 'ਚ ਹਾਰਵੀ ਸੰਧੂ ਵੱਲੋਂ ਗਾਏ ਅਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਗਾਇਕੀ ਦੇ ਡਿੱਗਦੇ ਮਿਆਰ ਨੂੰ ਊਚਾ ਚੁੱਕਿਆ ਜਾ ਸਕੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਹਾਰਵੀ ਸਮਾਜਿਕ ਮੁੱਦਿਆਂ ਨੂੰ ਗੀਤ ਰਾਹੀਂ ਛੇੜਦੇ ਨਜ਼ਰ ਆਏ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਅਜਿਹੀ ਕੋਸ਼ਿਸ਼ ਕਰ ਚੁੱਕੇ ਹਨ ਅਤੇ ਖੂਬ ਤਾਰੀਫਾਂ ਵੀ ਖੱਟ ਚੁੱਕੇ ਹਨ। ਦੱਸ ਦਈਏ ਹਾਰਵੀ ਸੰਧੂ ਨੇ ਇਹ ਗੀਤ ਲਾਈਵ ਹਾਰਮੋਨੀਅਮ 'ਤੇ ਗਾਇਆ ਹੈ। ਪ੍ਰਸ਼ੰਸਕ ਉਹਨਾਂ ਨੂੰ ਕਹਿ ਰਹੇ ਹਨ ਕਿ ਇਹ ਗੀਤ ਉਹ ਗਾ ਕੇ ਰਿਲੀਜ਼ ਕਰਨ।

Related Post