ਹਰਿਆਣਵੀਂ ਕਲਾਕਾਰ ਅਜੇ ਹੁੱਡਾ (ajay hooda) ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਹੋ ਗਈ ਹੈ । ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹਨ। ਉਨ੍ਹਾਂ ਦੀ ਇਹ ਫਿਲਮ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਹੋਵੇਗੀ।
Pic Courtesy: Instagram
ਹੋਰ ਪੜ੍ਹੋ :
ਰਾਹੁਲ ਵੈਦਿਆ ਦੇ ਜਨਮ ਦਿਨ ‘ਤੇ ਦਿਸ਼ਾ ਪਰਮਾਰ ਨੇ ਦਿੱਤੀ ਵਧਾਈ, ਮਾਲਦੀਵ ‘ਚ ਜੋੜੀ ਮਨਾ ਰਹੀ ਬਰਥਡੇ
Pic Courtesy: Instagram
ਫਿਲਮ ਦਾ ਨਾਂ 'ਪ੍ਰਾਹੁਣਾ -2' ਹੈ। ਖਬਰਾਂ ਦੀ ਮੰਨੀਏ ਤਾਂ , ਇਸ ਫਿਲਮ ਨੂੰ ਹਰਿਆਣਵੀਂ ਟੱਚ ਦੇਣ ਲਈ ਅਜੇ ਹੁੱਡਾ (ajay hooda) ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਬਾਵਾ (ranjit-bawa) ਨੇ ਆਪਣੇ ਇੰਸਟਾਗ੍ਰਾਮ ਤੋਂ ਕੁਝ ਤਸਵੀਰਾਂ ਸ਼ੇਅਰ ਕਰਕੇ ਫ਼ਿਲਮ ਦੀ ਸ਼ੂਟਿੰਗ ਦੀ ਜਾਣਕਾਰੀ ਦਿੱਤੀ ਸੀ ।
View this post on Instagram
A post shared by Ajay Hooda (@ajayhoodaofficial)
ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ (ranjit-bawa) ਹਮੇਸ਼ਾ ਹੀ ਆਪਣੇ ਪ੍ਰੋਜੈਕਟਸ ਕਾਰਨ ਚਰਚਾ ਵਿੱਚ ਰਹਿੰਦੇ ਹਨ। ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ -2' ਦਾ ਸ਼ੂਟ ਇੰਗਲੈਂਡ ਵਿੱਚ ਚੱਲ ਰਿਹਾ ਹੈ। ਫਿਲਮ 'ਪ੍ਰਾਹੁਣਾ-2' ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।