ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਹਰਿਆਣਵੀਂ ਕਲਾਕਾਰ ਅਜੇ ਹੁੱਡਾ ਆਉਣਗੇ ਨਜ਼ਰ

written by Rupinder Kaler | September 23, 2021

ਹਰਿਆਣਵੀਂ ਕਲਾਕਾਰ ਅਜੇ ਹੁੱਡਾ (ajay hooda) ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਹੋ ਗਈ ਹੈ । ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਪਹੁੰਚੇ ਹਨ। ਉਨ੍ਹਾਂ ਦੀ ਇਹ ਫਿਲਮ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਦੇ ਨਾਲ ਹੋਵੇਗੀ।

Pic Courtesy: Instagram

ਹੋਰ ਪੜ੍ਹੋ :

ਰਾਹੁਲ ਵੈਦਿਆ ਦੇ ਜਨਮ ਦਿਨ ‘ਤੇ ਦਿਸ਼ਾ ਪਰਮਾਰ ਨੇ ਦਿੱਤੀ ਵਧਾਈ, ਮਾਲਦੀਵ ‘ਚ ਜੋੜੀ ਮਨਾ ਰਹੀ ਬਰਥਡੇ

singer ranjit bawa Pic Courtesy: Instagram

ਫਿਲਮ ਦਾ ਨਾਂ 'ਪ੍ਰਾਹੁਣਾ -2' ਹੈ। ਖਬਰਾਂ ਦੀ ਮੰਨੀਏ ਤਾਂ , ਇਸ ਫਿਲਮ ਨੂੰ ਹਰਿਆਣਵੀਂ ਟੱਚ ਦੇਣ ਲਈ ਅਜੇ ਹੁੱਡਾ (ajay hooda)  ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਬਾਵਾ (ranjit-bawa) ਨੇ ਆਪਣੇ ਇੰਸਟਾਗ੍ਰਾਮ ਤੋਂ ਕੁਝ ਤਸਵੀਰਾਂ ਸ਼ੇਅਰ ਕਰਕੇ ਫ਼ਿਲਮ ਦੀ ਸ਼ੂਟਿੰਗ ਦੀ ਜਾਣਕਾਰੀ ਦਿੱਤੀ ਸੀ ।

 

View this post on Instagram

 

A post shared by Ajay Hooda (@ajayhoodaofficial)

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ (ranjit-bawa)  ਹਮੇਸ਼ਾ ਹੀ ਆਪਣੇ ਪ੍ਰੋਜੈਕਟਸ ਕਾਰਨ ਚਰਚਾ ਵਿੱਚ ਰਹਿੰਦੇ ਹਨ। ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ -2' ਦਾ ਸ਼ੂਟ ਇੰਗਲੈਂਡ ਵਿੱਚ ਚੱਲ ਰਿਹਾ ਹੈ। ਫਿਲਮ 'ਪ੍ਰਾਹੁਣਾ-2' ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।

0 Comments
0

You may also like