ਸੱਸ ਨਾਲ ਮੈਚ ਦੇਖਣ ਪਹੁੰਚੀ ਹੇਜ਼ਲ ਪਰ ਵੇਖਣ ਨੂੰ ਨਹੀਂ ਮਿਲੀ ਪਤੀ ਦੀ ਬੈਟਿੰਗ

By  Gourav Kochhar April 20th 2018 01:20 PM

ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਆਲਰਾਉਂਡਰ ਖਿਡਾਰੀ ਯੁਵਰਾਜ ਸਿੰਘ Yuvraj Singh ਇਸ ਸਾਲ ਆਈ.ਪੀ.ਐੱਲ. 2018 ਵਿੱਚ ਕਿੰਗਜ਼ ਇਲੈਵਨ Kings XI Punjab ਪੰਜਾਬ ਟੀਮ ਦਾ ਹਿੱਸਾ ਹਨ । ਨਿਲਾਮੀ ਦੌਰਾਨ ਯੁਵਰਾਜ ਸਿੰਘ ਨੂੰ ਪੰਜਾਬ ਨੇ ਉਨ੍ਹਾਂ ਦੇ ਬੇਸ ਪ੍ਰਾਈਜ਼ 2 ਕਰੋੜ ਵਿੱਚ ਖਰੀਦਿਆ ਸੀ । ਵੀਰਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਚਾਲੇ ਖੇਡੇ ਗਏ ਮੁਕਾਬਲੇ ਦੇ ਦੌਰਾਨ ਪਹਿਲੀ ਵਾਰ ਯੁਵਰਾਜ ਸਿੰਘ ਦੀ ਵਾਈਫ ਹੇਜ਼ਲ ਕੀਚ ਆਪਣੀ ਸੱਸ ਸ਼ਬਨਮ ਸਿੰਘ ਦੇ ਨਾਲ ਨਜ਼ਰ ਆਈ ।

hazel keech - yuvi

ਮੋਹਾਲੀ ਵਿੱਚ ਖੇਡੇ ਗਏ ਇਸ ਮੁਕਾਬਲੇ ਨੂੰ ਦੇਖਣ ਲਈ ਹੇਜ਼ਲ ਕੀਚ ਆਪਣੀ ਸੱਸ ਸ਼ਬਨਮ ਸਿੰਘ ਦੇ ਨਾਲ ਪਹੁੰਚੀ ਸੀ, ਪਰ ਇਸ ਮੈਚ ਵਿੱਚ ਯੁਵਰਾਜ ਸਿੰਘ Yuvraj Singh ਦੀ ਬੱਲੇਬਾਜ਼ੀ ਦੀ ਵਾਰੀ ਨਹੀਂ ਆਈ ।

hazel keech - yuvi

ਮੋਹਾਲੀ ਵਿੱਚ ਇਸ ਤੋਂ ਪਹਿਲਾਂ ਖੇਡੇ ਗਏ ਮੁਕਾਬਲਿਆਂ ਦੇ ਦੌਰਾਨ ਹੇਜ਼ਲ ਕੀਚ ਪੰਜਾਬ ਦੀ ਟੀਮ ਨੂੰ ਚੀਅਰ ਕਰਦੀ ਨਜ਼ਰ ਆਈ ਸੀ, ਪਰ ਵੀਰਵਾਰ ਨੂੰ ਪਹਿਲੀ ਵਾਰ ਸੱਸ-ਨੂੰਹ ਇਕੱਠਿਆਂ ਟੀਮ ਨੂੰ ਸਪੋਰਟ ਕਰਦੀਆਂ ਵਿਖਾਈ ਦਿੱਤੀਆਂ ।

hazel keech - yuvi

ਯੁਵਰਾਜ ਸਿੰਘ Yuvraj Singh ਪਿਛਲੇ ਕੁਝ ਆਈ.ਪੀ.ਐੱਲ. ਸੀਜ਼ਨ ਵਿੱਚ ਕੁਝ ਖਾਸ ਕਮਾਲ ਕਰਨ ਵਿੱਚ ਸਫਲ ਨਹੀਂ ਰਹੇ । ਇਸ ਸਾਲ ਵੀ ਯੁਵੀ Yuvraj Singh ਹੁਣੇ ਤੱਕ ਕੋਈ ਸ਼ਾਨਦਾਰ ਪਾਰੀ ਖੇਡਣ ਵਿੱਚ ਕਾਮਯਾਬ ਨਹੀਂ ਰਹੇ ਹਨ । ਕੇ.ਐੱਲ. ਰਾਹੁਲ, ਮਯੰਕ ਅਗਰਵਾਲ ਅਤੇ ਕਰੁਣ ਨਾਇਰ ਜਿਹੇ ਭਾਰਤੀ ਬੱਲੇਬਾਜ਼ਾਂ ਨੇ ਯੁਵੀ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ।

hazel keech - yuvi

Related Post