ਸਿਹਤ ਲਈ ਫਾਇਦੇਮੰਦ ਹੈ ਕਾਲੇ ਛੋਲਿਆਂ ਦਾ ਸੂਪ

By  Lajwinder kaur December 7th 2020 05:42 PM

ਸਰਦੀਆਂ ਦੇ ਮੌਸਮ ‘ਚ ਲੋਕੀਂ ਗਰਮ ਚੀਜ਼ਾਂ ਬਹੁਤ ਸ਼ੌਕ ਦੇ ਨਾਲ ਖਾਂਦੇ ਨੇ। ਜਿਸ ਕਰਕੇ ਸੂਪ ਬਹੁਤ ਚਾਅ ਦੇ ਨਾਲ ਲੋਕੀਂ ਪੀਦੇ ਨੇ । ਅਜਿਹੇ ਚ ਕਾਲੇ ਛੋਲਿਆਂ ਦਾ ਸੂਪ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।  black chole

ਇਹ ਸੂਪ ਸਰੀਰ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ । ਪਰ ਕਾਲੇ ਛੋਲੇ ਤਾਕਤ ਦੇ ਮਾਮਲੇ ਵਿਚ ਬਦਾਮ ਤੋਂ ਵੀ ਜ਼ਿਆਦਾ ਫਾਇਦੇਮੰਦ ਹੈ। ਕਾਲੇ ਚਣੇ ਵਿੱਚ ਵਿਟਾਮਿਨ, ਫਾਇਬਰ ਤੇ ਆਇਰਨ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ । ਆਓ ਜਾਣਦੇ ਹਾਂ ਕਾਲੇ ਚਣੇ ਦੇ ਸੂਪ ਦੇ ਫਾਇਦੇ-

black chickpea soup image

ਹਾਜ਼ਮਾ ਠੀਕ ਕਰਦਾ ਹੈ- ਬਹੁਤ ਸਾਰੇ ਲੋਕ ਕਬਜ਼ ਦਾ ਸ਼ਿਕਾਰ ਰਹਿੰਦੇ ਨੇ । ਉਹਨਾਂ ਲਈ ਛੋਲਿਆਂ ਦਾ ਸੂਪ ਬਹੁਤ ਹੀ ਕਮਾਲ ਦੀ ਚੀਜ਼ ਹੈ । ਇਸ ‘ਚ ਬਹੁਤ ਸਾਰਾ ਫਾਇਬਰ ਹੁੰਦਾ ਹੈ ਜੋ ਪੇਟ ਨੂੰ ਸਾਫ ਕਰਨ ਵਿਚ ਸਾਹਾਇਤਾ ਕਰਦਾ ਹੈ। ਛੋਲਿਆਂ ਵਿਚ ਕਈ ਤਰ੍ਹਾਂ ਦੇ ਮਿਨਰਲਸ ਤੇ ਵਿਟਾਮਿਨ ਪਾਏ ਜਾਂਦੇ ਹਨ ਜੋ ਪੇਟ ਦੇ ਸਿਸਟਮ ਨੂੰ ਵਿਗੜਨ ਨਹੀਂ ਦਿੰਦੇ। 100 ਗ੍ਰਾਮ ਛੋਲਿਆਂ ਵਿਚ 20 ਗ੍ਰਾਮ ਫਾਇਬਰ ਹੁੰਦਾ ਹੈ । ਜੋ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੈ ।

black chickpea soup

ਅਨੀਮੀਆ ਤੋਂ ਬਚਾਉਂਦਾ ਹੈ- ਕਾਲੇ ਛੋਲਿਆਂ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ ।100ਗ੍ਰਾਮ ਵਿਚ 3 ਮਿਲੀਗ੍ਰਾਮ ਆਇਰਨ ਹੁੰਦਾ ਹੈ। ਛੋਲਿਆਂ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ।

black chole da soup pic

ਤਾਕਤ ਤੇ ਊਰਜਾ ਵਧਾਏ- ਕਾਲੇ ਛੋਲਿਆਂ ਦੇ ਸੂਪ ਪੀਣ ਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ । ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।

Related Post