ਸਵੇਰ ਦੀ ਸੈਰ ਦੇ ਨਾਲ ਕਰੋ ਇਹ ਕੰਮ ਹੋਵੇਗਾ ਦੁਗਣਾ ਫਾਇਦਾ

By  Lajwinder kaur September 16th 2020 09:41 AM

ਲੋਕ ਸਵੇਰ ਦੀ ਸੈਰ ਦੇ ਨਾਲ ਆਪਣੇ ਆਪ ਨੂੰ ਫਿੱਟ ਰੱਖਦੇ ਨੇ । ਪਰ ਜੇ ਸਵੇਰ ਦੀ ਸੈਰ ਦੇ ਨਾਲ ਕੁਝ ਹੋਰ ਵਾਧੂ ਐਕਟੀਵਿਟਿਜ਼ ਕਰ ਲਈਏ ਤਾਂ ਸਿਹਤ ਨੂੰ ਦੁਗਣਾ ਫਾਇਦਾ ਹੋ ਸਕਦਾ ਹੈ । ਇਨ੍ਹਾਂ ਐਕਟੀਵਿਟਿਜ਼ ਦਾ ਸਰੀਰ 'ਤੇ ਸਕਾਰਾਤਮਕ ਅਸਰ ਪੈਂਦਾ ਹੈ, ਜਿਸ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੀ ਸੈਰ ਦੌਰਾਨ ਕਿਹੜੇ ਕੰਮ ਕਰਨ ਨਾਲ ਦੁਗਣੇ ਫਾਇਦੇ ਪ੍ਰਾਪਤ ਕੀਤੇ ਜਾ ਸਕਦੇ ਨੇ ।

nim di datan ਨਿੰਮ ਦੀ ਦਾਤਨ ਕਰੋ- ਪੁਰਾਣੇ ਸਮੇਂ ‘ਚ ਲੋਕ ਹਰ ਰੋਜ਼ ਨਿੰਮ ਦੀ ਦਾਤਨ ਕਰਦੇ ਸਨ । ਜਿਸ ਕਰਕੇ ਉਨ੍ਹਾਂ ਦੇ ਦੰਦ ਮਜ਼ਬੂਤ ਹੁੰਦੇ ਸਨ । ਰੋਜ਼ ਸਵੇਰ ਦੀ ਸੈਰ ਕਰਦੇ ਸਮੇਂ ਨਿੰਮ ਦੀ ਦਾਤਨ ਨੂੰ ਪੰਜ ਜਾਂ ਫਿਰ ਦੱਸ ਮਿੰਟ ਤੱਕ ਦੰਦਾਂ 'ਤੇ ਕਰੋ । ਇਸ ਤਰ੍ਹਾਂ ਕਰਨ ਦੇ ਨਾਲ ਦੰਦਾਂ ਦੇ ਬੈਕਟੀਰੀਆ ਖਤਮ ਹੁੰਦੇ ਨੇ । ਇਸ ਤੋਂ ਇਲਾਵਾ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ ।

ਸਟਰੇਚਿੰਗ ਕਰੋ- ਸਵੇਰ ਦੀ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਪੰਜ ਤੋਂ ਦੱਸ ਮਿੰਟ ਪੂਰੇ ਸਰੀਰ ਨੂੰ ਸਟਰੇਚਿੰਗ ਜ਼ਰੂਰ ਕਰੋ । ਇਸ ਨਾਲ ਸਰੀਰ ਦੀਆਂ ਮਾਸ਼ਪੇਸ਼ੀਆਂ ਖੁੱਲ ਜਾਂਦੀਆਂ ਨੇ । ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ ।

breathing to relax

ਸਾਹ ਵਾਲੀ ਕਸਰਤ- ਬਹੁਤ ਸਾਰੇ ਲੋਕ ਸਾਹ ਦੇ ਨਾਲ ਜੁੜੀਆਂ ਬਿਮਾਰੀਆਂ ਦੇ ਨਾਲ ਪੀੜਤ ਨੇ । ਸਵੇਰ ਦੀ ਸੈਰ ਕਰਦੇ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲਓ ਅਤੇ ਬਾਹਰ ਛੱਡੋ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਸਰੀਰ ‘ਚ ਆਕਸੀਜਨ ਦਾ ਪੱਧਰ ਸੰਤੁਲਿਤ ਹੁੰਦਾ ਹੈ । ਇਹ ਕਸਰਤ ਪੰਜ ਮਿੰਟ ਤੱਕ ਕਰੋ । ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ ।

surya namaskar yoga

ਸੂਰਜ ਨਮਸਕਾਰ- ਸਵੇਰ ਦੀ ਸੈਰ ਕਰਦੇ ਸਮੇਂ ਕੁਝ ਸਮੇਂ ਦੇ ਲਈ ਕਿਸੇ ਥਾਂ ‘ਤੇ ਰੁਕ ਕੇ ਪੰਜ ਤੋਂ ਦੱਸ ਮਿੰਟ ਤੱਕ ਸੂਰਜ ਨਮਸਕਾਰ ਕਰੋ । ਇਸ ਨਾਲ ਪਾਚਨ ਪ੍ਰਕਿਰਿਆ ਸੁਧਰੇਗੀ । ਪੇਟ ਦੀ ਚਰਬੀ ਘਟੇਗੀ, ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਨੇ ਅਤੇ ਨਾਲ ਹੀ ਚਿਹਰੇ ਦੀ ਚਮਕ ਵੱਧਦੀ ਹੈ ।

yoga

ਯੋਗਾ- ਯੋਗਾ ਸਰੀਰ ਦੇ ਲਈ ਬਹੁਤ ਹੀ ਲਾਭਦਾਇਕ ਹੈ । ਇਸ ਲਈ ਰੋਜ਼ ਸਵੇਰ ਦੀ ਸੈਰ ਦੇ ਨਾਲ ਜੇ ਪੰਜ ਤੋਂ ਦੱਸ ਮਿੰਟ ਯੋਗਾ ਕੀਤਾ ਜਾਵੇ ਤਾਂ ਸਰੀਰ ਨੂੰ ਲਾਭ ਮਿਲਦਾ ਹੈ । ਯੋਗਾ ਕਰਨ ਦੇ ਨਾਲ ਮਾਨਸਿਕ ਤਣਾਅ ਤੇ ਸਰੀਰਕ ਥਕਾਵਟ ਦੂਰ ਹੁੰਦੀ ਹੈ । ਯੋਗਾ ਕਰਨ ਦੇ ਨਾਲ ਸਰੀਰ ‘ਚ ਪੋਜ਼ਟਿਵ ਊਰਜ ਆਉਂਦੀ ਹੈ ਤੇ ਨਾਂਹਪੱਖੀ ਵਿਚਾਰ ਦੂਰ ਹੁੰਦੇ ਹਨ ।

morning walk

Related Post