ਜਾਣੋ ਕਾਲੀ ਮਿਰਚ ਦੇ ਲਾਭ, ਦੂਰ ਕਰਦੀ ਹੈ ਇਹ ਬਿਮਾਰੀਆਂ

By  Lajwinder kaur September 6th 2020 10:09 AM

ਏਨੀਂ ਦਿਨੀਂ ਜਿਹੋ ਜਿਹਾ ਮੌਸਮ ਚੱਲ ਰਿਹਾ ਹੈ, ਜਿਸ ਕਰਕੇ ਲੋਕੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ । ਕਾਲੀ ਮਿਰਚ ਅਜਿਹੀ ਔਸ਼ਧੀ ਹੈ, ਜੋ ਕਿ ਹਰ ਘਰ ਦੀ ਰਸੋਈ ਵਿਚ ਹਮੇਸ਼ਾ ਮੌਜੂਦ ਹੁੰਦੀ ਹੈ ।    ਆਓ ਅੱਜ ਤੁਹਾਨੂੰ ਦੱਸਦੇ ਹਾਂ ਕਾਲੀ ਮਿਰਚ ਦੇ ਫਾਇਦਿਆਂ ਬਾਰੇ-

black pepper

ਜੇਕਰ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਾਉਂਦੀ ਹੈ । ਸਵੇਰੇ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਇਹ ਸਰੀਰ ਨੂੰ ਤੰਦਰੁਸਤ ਰੱਖਦੀ ਹੈ । ਇਸ ਨਾਲ ਸਾਡੇ ਸਰੀਰ ਦੇ ਸੈੱਲ ਨੂੰ ਵੀ ਪੋਸ਼ਣ ਦੇਣ ਦਾ ਕੰਮ ਵੀ ਕਰਦੀ ਹੈ ।

ਗਲੇ ਲਈ ਹੈ ਫਾਇਦੇਮੰਦ- ਮੌਸਮ ਦੇ ਬਦਲਣ ਦੇ ਨਾਲ ਸਰੀਰ ਗਰਮ ਸਰਦ ਹੋ ਜਾਂਦਾ ਹੈ । ਜਿਸ ਕਰਕੇ ਸਭ ਤੋਂ ਪਹਿਲਾਂ ਗਲਾ ਹੀ ਖਰਾਬ ਹੁੰਦਾ ਹੈ । ਕਾਲੀ ਮਿਰਚ ਨੂੰ ਘਿਓ ਅਤੇ ਮਿਸ਼ਰੀ ਦੇ ਨਾਲ ਮਿਲਾ ਕੇ ਚੱਟਣ ਨਾਲ ਬੰਦ ਗਲਾ ਖੁੱਲ ਜਾਂਦਾ ਹੈ । 8-10 ਕਾਲੀ ਮਿਰਚ ਪਾਣੀ ਵਿਚ ਉਬਾਲ ਕੇ ਪਾਣੀ ਨਾਲ ਗਰਾਰੇ ਕਰੋ, ਗਲੇ ਨੂੰ ਰਾਹਤ ਮਿਲਦੀ ਹੈ । ਜੇ ਤੁਹਾਨੂੰ ਖੰਘ/ਖਾਂਸੀ ਹੈ ਤਾਂ ਅੱਧਾ ਚਮਚ ਕਾਲੀ ਮਿਰਚ ਦਾ ਚੂਰਣ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 3-4 ਵਾਰ ਚੱਟੋ, ਇਸ ਤਰ੍ਹਾਂ ਕਰਨ ਦੇ ਨਾਲ ਖੰਘ ਦੂਰ ਹੋ ਜਾਵੇਗੀ ।

ਜ਼ੁਕਾਮ ਤੋਂ ਰਾਹਤ- ਕਾਲੀ ਮਿਰਚ ਗਰਮ ਦੁੱਧ ਵਿਚ ਮਿਲਾ ਕੇ ਪੀਓ ਤਾਂ ਤੁਹਾਨੂੰ ਜ਼ੁਕਾਮ ਤੋਂ ਰਾਹਤ ਮਿਲੇਗੀ । ਇਸ ਤੋਂ ਇਲਾਵਾ ਜ਼ੁਕਾਮ ਵਾਰ-ਵਾਰ ਹੁੰਦਾ ਹੈ, ਛਿੱਕਾਂ ਲਗਾਤਾਰ ਆਉਂਦੀਆਂ ਹਨ ਤਾਂ ਕਾਲੀ ਮਿਰਚ ਦੀ ਗਿਣਤੀ ਇਕ ਤੋਂ ਸ਼ੁਰੂ ਕਰਕੇ ਰੋਜ ਇਕ ਵਧਾਉਂਦੇ ਹੋਏ ਪੰਦਰਾਂ ਦਿਨਾਂ ਤੱਕ ਲੈ ਜਾਓ ਫਿਰ ਰੋਜ਼ ਇਕ ਘਟਾਉਂਦੇ ਹੋਏ ਪੰਦਰਾਂ ਤੋਂ ਇੱਕ ਉੱਤੇ ਆਓ । ਇਸ ਤਰ੍ਹਾਂ ਕਰਨ ਨਾਲ ਜ਼ੁਕਾਮ ਇੱਕ ਮਹੀਨੇ ਵਿਚ ਖ਼ਤਮ ਹੋ ਜਾਵੇਗਾ।

ਚਮੜੀ ਦੇ ਰੋਗਾਂ ਤੋਂ ਰਾਹਤ- ਕਾਲੀ ਮਿਰਚ ਨੂੰ ਘਿਓ ਵਿਚ ਬਰੀਕ ਪਿਸ ਕੇ ਲੇਪ ਬਣਾ ਲਓ । ਇਸ ਲੇਪ ਦੀ ਵਰਤੋਂ ਕਰਨ ਨਾਲ ਫੋੜਾ, ਫਿਨਸੀ ਆਦਿ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ।

ਪਾਚਣ ਸ਼ਕਤੀ ‘ਚ ਵੱਧਾ- ਕਬਜ਼ ਦੇ ਰੋਗੀਆਂ ਲਈ ਪਾਣੀ ਅਤੇ ਕਾਲੀ ਮਿਰਚ ਫਾਇਦੇਮੰਦ ਸਾਬਤ ਹੁੰਦੀ ਹੈ । ਕਿਉਂਕਿ ਸਰੀਰ ਦੇ ਅੰਦਰ ਮੌਜੂਦ ਵਿਸ਼ਾਣੁਆਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ । ਇਸ ਤੋਂ ਇਲਾਵਾ ਐਸਿਡਿਟੀ ਦੀ ਸਮੱਸਿਆ ਨੂੰ ਵੀ ਖਤਮ ਕਰਦਾ ਹੈ ।

fat loss

ਫੈਟ ਘੱਟ ਕਰੋ – ਬਹੁਤ ਸਾਰੇ ਲੋਕੀਂ ਅੱਜ ਕੱਲ ਦਾ ਲਾਈਫ ਸਟਾਈਲ ਦੇ ਕਰਕੇ ਮੋਟਾਪੇ ਦਾ ਸ਼ਿਕਰ ਨੇ । ਕਾਲੀ ਮਿਰਚ ਅਤੇ ਗਰਮ ਪਾਣੀ ਸਰੀਰ ਵਿਚ ਵਧਿਆ ਹੋਇਆ ਫੈਟ ਨੂੰ ਘਟਾਉਂਦਾ ਹੈ ।

Related Post