ਹਰੀ ਮਿਰਚਾਂ ਖਾਣ ਨਾਲ ਹੁੰਦੇ ਕਈ ਫਾਇਦੇ, ਕੈਂਸਰ ਵਰਗੀ ਬਿਮਾਰੀ ਤੋਂ ਕਰਦੀ ਹੈ ਬਚਾਅ

By  Lajwinder kaur October 14th 2020 10:03 AM -- Updated: October 14th 2020 10:09 AM

ਹਰੇ ਰੰਗ ਵਾਲੀਆਂ ਹਰੀਆਂ ਮਿਰਚਾਂ ਖਾਣ ‘ਚ ਭਾਵੇਂ ਤਿੱਖੀਆਂ ਹੁੰਦੀਆਂ ਹਨ ਪਰ ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਨੇ । ਅਸੀਂ ਬਹੁਤ ਸਾਰੇ ਲੋਕਾਂ ਨੂੰ ਹਰੀ ਮਿਰਚਾਂ ਰੋਟੀ ਦੇ ਨਾਲ ਖਾਂਦੇ ਹੋਏ ਦੇਖਦੇ ਹਾਂ, ਪਰ ਕੁੱਝ ਲੋਕ ਇਸ ਤੋਂ ਦੂਰ ਹੀ ਭੱਜਦੇ ਹਨ ।

green chilli pic  ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਦੀ ਜ਼ਿੰਦਗੀ ‘ਚ ਆਈ ਖੁਸ਼ੀ, ਲਈ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

green chilli pickle

ਹਰੀ ਮਿਰਚ ਇੱਕ ਦਵਾਈ ਵੀ ਹੈ । ਹਰੀ ਮਿਰਚ ਖਾਣਾ ਸਿਹਤ ਲਈ ਬਹੁਤ ਵਧੀਆ ਹੈ । ਹਰੀ ਮਿਰਚ ਖਾਣ ਵਾਲੇ ਲੋਕ ਪਤਲੇ, ਤੰਦਰੁਸਤ, ਚੁਸਤ ਅਤੇ ਅਪਣੀ ਉਮਰ ਦੇ ਹਿਸਾਬ ਨਾਲ ਜਵਾਨ ਹੁੰਦੇ ਹਨ । ਹਰੀ ਮਿਰਚ 'ਚ ਮੌਜੂਦ ਪੌਸ਼ਕ ਤੱਤ ਸਾਡੀ ਸਿਹਤ ਨੂੰ ਖ਼ੂਬਸੂਰਤ ਬਣਾਈ ਰੱਖਣ 'ਚ ਅਤੇ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਨ 'ਚ ਮਦਦਗਾਰ ਸਾਬਿਤ ਹੁੰਦੀ ਹੈ । ਹਰੀ ਮਿਰਚ ‘ਚ ਵਿਟਾਮਿਨ ਏ, ਬੀ, ਸੀ, ਆਇਰਨ, ਤਾਂਬਾ ਤੇ ਕਈ ਹੋਰ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ।

green chilli good for health

ਹਰੀ ਮਿਰਚਾਂ ਨੂੰ ਅਚਾਰ ਦੇ ਰੂਪ ‘ਚ ਵੀ ਵਰਤੋਂ ਕੀਤੀ ਜਾਂਦੀ ਹੈ । ਮਿਰਚ ਦੇ ਅਚਾਰ ਨੂੰ ਲੋਕ ਬੜੇ ਚਾਅ ਨਾਲ ਖਾਧੇ ਹਨ । ਆਓ ਜਾਣਦੇ ਹਾਂ ਹਰੀ ਮਿਰਚ ਦੇ ਫਾਇਦਿਆਂ ਬਾਰੇ-

fat loss with green chilli

ਭਾਰ ਘੱਟਦਾ ਹੈ-ਹਰੀ ਮਿਰਚ ‘ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ ਅਤੇ ਪਰ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਖਾਣ ਨਾਲ ਭਾਰ ਘੱਟ ਹੁੰਦਾ ਹੈ।

blood pressure pic

ਖੂਨ ਸਾਫ ਕਰੇ- ਹਰੀ ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ ।

green chilli pic1

ਕੈਂਸਰ ਤੋਂ ਬਚਾਏ- ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਵੀ ਹਰੀ ਮਿਰਚ ਫਾਇਦੇਮੰਦ ਹੁੰਦੀ ਹੈ । ਹਰੀ ਮਿਰਚ ‘ਚ ਮੌਜੂਦ ‘ਐਂਟੀਆਕਸੀਡੈਂਟ’ ਭਰਪੂਰ ਮਾਤਰਾ ‘ਚ ਹੋਣ ਨਾਲ ਕੈਂਸਰ ਤੋਂ ਬਚਾਉਂਦੀ ਹੈ । ਹਰੀ ਮਿਰਚ ਦੇ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

picture of green chilli

ਚਮੜੀ ਲਈ ਲਾਭਕਾਰੀ- ਹਰੀ ਮਿਰਚ ‘ਚ ‘ਵਿਟਾਮਿਨ ਸੀ’ ਅਤੇ ‘ਵਿਟਾਮਿਨ ਈ’ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਚਮੜੀ ‘ਚ ਕਸਾਵਟ ਬਣੀ ਰਹਿੰਦੀ ਹੈ। ਹਰੀਆਂ ਮਿਰਚਾਂ ਖਾਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ।

Related Post