ਜਾਣੋ ਪਾਲਕ ਦੇ ਫਾਇਦਿਆਂ ਬਾਰੇ, ਅੱਖਾਂ ਤੋਂ ਲੈ ਕੇ ਹੱਡੀਆਂ ਤੱਕ ਪਹੁੰਚਦੇ ਨੇ ਕਈ ਲਾਭ

By  Lajwinder kaur September 14th 2020 09:54 AM -- Updated: September 14th 2020 09:57 AM

ਹਰੀ ਸਬਜ਼ੀ ਮਨੁੱਖੀ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ । ਹਰ ਸਬਜ਼ੀਆਂ ਸਿਹਤ ਲਈ ਬਹੁਤ ਫਾਇਦੇਮੰਦ ਹੀ ਹੁੰਦੀਆਂ ਹਨ ਪਰ ਪਾਲਕ ਇਨ੍ਹਾਂ 'ਚੋਂ ਸਭ ਤੋਂ ਗੁਣਕਾਰੀ ਹੈ । ਪਾਲਕ ਇੱਕ ਅਜਿਹੀ ਸਬਜ਼ੀ ਹੈ, ਜਿਸ 'ਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ।

ਇਹ ਤੁਹਾਡੇ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ । ਪਾਲਕ ਦਾ ਜੂਸ ਤੁਹਾਡੇ ਪਾਚਨ ਤੰਤਰ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ। ਉਥੇ ਹੀ ਇਹ ਤੁਹਾਡੇ ਸਰੀਰ 'ਚ ਖਤਰਨਾਕ ਕੀਟਾਣੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਰੱਖਿਆ ਕਰਦਾ ਹੈ ।

ਅੱਖਾਂ ਲਈ ਉੱਤਮ-

ਜਿਨ੍ਹਾਂ ਲੋਕਾਂ ਦੀ ਨਜ਼ਰ ਕਮਜ਼ੋਰ ਹੈ ਉਨ੍ਹਾਂ ਲੋਕਾਂ ਲਈ ਪਾਲਕ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ । ਪਾਲਕ ਖਾਣ ਨਾਲ ਅੱਖਾਂ ਦੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ । ਇਸ ਲਈ ਅੱਖਾਂ ਦੀ ਤੰਦਰੁਸਤੀ ਲਈ ਤੁਹਾਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ ।

ਹੱਡੀਆਂ ਤੇ ਦੰਦ ਮਜ਼ਬੂਤ-

ਪਾਲਕ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ । ਬੱਚਿਆਂ ਦੇ ਭੋਜਨ 'ਚ ਪਾਲਕ ਨੂੰ ਜ਼ਰੂਰ ਸ਼ਾਮਿਲ ਕਰੋ । ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪ੍ਰੇਸ਼ਾਨੀ ਪਾਇਰੀਆ ਹੈ ਤਾਂ ਖਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਕਰੋ । ਇਸ ਨਾਲ ਦੰਦ ਦੇ ਨਾਲ ਜੁੜੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ।

ਖੂਨ ਦੀ ਕਮੀ ਦੂਰ ਕਰਦੀ ਹੈ-

ਪਾਲਕ 'ਚ ਆਇਰਨ ਦੀ ਮਾਤਰਾ ਬਹੁਤ ਵੱਧ ਮਾਤਰਾ ‘ਚ ਪਾਈ ਜਾਂਦੀ ਹੈ । ਇਸ ਦੇ ਸੇਵਨ ਦੇ ਨਾਲ ਹੀਮੋਗਲੋਬਿਨ ਵਧਾਇਆ ਜਾ ਸਕਦਾ ਹੈ । ਜੇ ਕੋਈ ਵਿਅਕਤੀ ਐਨੀਮੀਆ ਦਾ ਸ਼ਿਕਾਰ ਹੋਵੇ ਤਾਂ ਉਸਦੇ ਭੋਜਨ 'ਚ ਪਾਲਕ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ । ਬੱਚਿਆਂ ਨੂੰ ਆਹਾਰ 'ਚ ਪਾਲਕ ਦਿੰਦੇ ਰਹਿਣ ਨਾਲ ਉਨ੍ਹਾਂ ਦੇ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ ।

ਮੋਟਾਪਾ ਕਰੇ ਘੱਟ-

ਅੱਜ-ਕੱਲ੍ਹ ਦੇ ਫੂਡ ਸਟਾਈਲ ਕਰਕੇ ਲੋਕ ਮੋਟਾਪੇ ਦਾ ਸ਼ਿਕਰ ਹੋ ਰਹੇ ਨੇ । ਮੋਟਾਪੇ ਨੂੰ ਦੂਰ ਕਰਨ ਲਈ ਪਾਲਕ ਇੱਕ ਲਾਹੇਵੰਦ ਔਸ਼ਦੀ ਸਾਬਿਤ ਹੁੰਦੀ ਹੈ । ਪਾਲਕ 'ਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਬੌਡੀ ਨੂੰ ਨਿਊਟ੍ਰੀਸ਼ੀਅਨਜ਼ ਮਿਲਦੇ ਹਨ । ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋਣ ਲਗਦੀ ਹੈ ।

ਪਾਚਨ ਕਿਰਿਆ ਨੂੰ ਮਜ਼ਬੂਤ- ਬਹੁਤ ਸਾਰੇ ਲੋਕ ਪੇਟ ਦੀਆਂ ਬਿਮਾਰੀਆਂ ਦੇ ਨਾਲ ਪੀੜਤ ਚੱਲਦੇ ਨੇ । ਪੇਟ ਖਰਾਬ ਹੋਵੇ ਤਾਂ ਸਰੀਰ ਨੂੰ ਬਿਮਾਰੀਆਂ ਜਲਦ ਘੇਰ ਲੈਂਦੀਆਂ ਹਨ । ਜੇ ਅਸੀਂ ਪਾਲਕ ਨੂੰ ਆਪਣੀ ਭੋਜਨ 'ਚ ਸ਼ਾਮਿਲ ਕਰੀਏ ਤਾਂ ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਰਹਿੰਦਾ ਹੈ । ਇਸ ਨਾਲ ਖਾਣਾ ਆਸਾਨੀ ਨਾਲ ਪਚਣਾ ਸ਼ੁਰੂ ਹੋ ਜਾਂਦਾ ਹੈ ।

 

Related Post