ਸਰੀਰ ਨੂੰ ਚੁਸਤ ਦਰੁਸਤ ਬਨਾਉਣਾ ਹੈ ਤਾਂ ਛੋਲੇ ਭਿਓਂ ਕੇ ਖਾਓ, ਕਈ ਰੋਗਾਂ ਦਾ ਇਲਾਜ਼ ਹਨ ਛੋਲੇ

By  Rupinder Kaler October 8th 2020 05:26 PM

ਕਾਲੇ ਛੋਲੇ ਹਰ ਰਸੋਈ ਵਿੱਚ ਦਿਖਾਈ ਦੇ ਜਾਂਦੇ ਹਨ ।ਛੋਲਿਆਂ 'ਚ ਪ੍ਰੋਟੀਨ, ਫਾਈਬਰ, ਮਿਨਰਲਸ, ਵਿਟਾਮਿਨ ਅਤੇ ਆਇਰਨ ਕਾਫ਼ੀ ਮਾਤਰਾ ਵਿਚ ਹੁੰਦਾ ਹੈ ਜੋ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਸਵੇਰ ਵੇਲੇ ਰਾਤ ਦੇ ਭਿੱਜੇ ਛੋਲੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

chole

ਹੋਰ ਪੜ੍ਹੋ :

ਢਾਬੇ ਤੇ ਗ੍ਰਾਹਕ ਨਾ ਆਉਣ ਕਾਰਨ ਰੋਣ ਲੱਗਾ ਬਜ਼ੁਰਗ, ਰਵੀਨਾ ਟੰਡਨ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਦਿੱਤਾ ਦਿਲਾਸਾ

ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਇਸ ਬੱਚੇ ਨੇ ਇਸ ਤਰ੍ਹਾਂ ਬਣਾਏ 300 ਕਰੋੜ, ਕਰ ਰਿਹਾ ਹੈ ਇਹ ਕਾਰੋਬਾਰ

ਵਜ਼ਨ ਘਟਾਉਣ ਦੇ ਚੱਕਰ ਵਿੱਚ ਮਿਸ਼ਟੀ ਮੁਖਰਜੀ ਸਮੇਤ ਇਹਨਾਂ ਕਲਾਕਾਰਾਂ ਨੇ ਗਵਾਈ ਆਪਣੀ ਜਾਨ, ਡਾਈਟ ਵਿੱਚ ਲੈਂਦੇ ਸਨ ਇਹ ਚੀਜ਼

chole

ਮੁੱਠੀ ਭਰ ਛੋਲਿਆਂ ਨੂੰ ਰਾਤ ਵੇਲੇ ਭਿਊ ਕੇ ਰੱਖ ਦਿਓ। ਮਿੱਟੀ ਦੇ ਭਾਂਡੇ ਵਿਚ ਭਿਊ ਦਿਤਾ ਜਾਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਭਿੱਜੇ ਹੋਏ ਛੋਲਿਆਂ ਵਿਚ ਢੇਰ ਸਾਰੇ ਫਾਈਬਰਸ ਹੁੰਦੇ ਹਨ ਜੋ ਸਰੀਰ ਦੀ ਪਾਚਨ ਕਿਰਿਆ ਨੂੰ ਦਰੁਸਤ ਕਰ ਕੇ ਪੇਟ ਸਾਫ਼ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।

ਦੁਬਲੇ, ਪਤਲੇ ਤੇ ਕਮਜ਼ੋਰ ਲੋਕਾਂ ਲਈ ਛੋਲਿਆਂ ਦਾ ਸੇਵਨ ਬਹੁਤ ਜ਼ਿਆਦਾ ਫ਼ਾਇਦੇਮੰਦਾ ਹੁੰਦਾ ਹੈ। ਇਨ੍ਹਾਂ ਦੇ ਰੋਜ਼ਾਨਾ ਇਸਤੇਮਾਲ ਨਾਲ ਮਸਲਸ ਮਜ਼ਬੂਤ ਹੋਣ ਲੱਗਦੇ ਹਨ।

ਕਿਡਨੀ ਤੋਂ ਸਮੱਸਿਆ ਤੋਂ ਪੀੜਤ ਲੋਕਾਂ ਲਈ ਛੋਲਿਆਂ ਦਾ ਸੇਵਨ ਕਾਫ਼ੀ ਲਾਹੇਵੰਦਾ ਹੁੰਦਾ ਹੈ। ਛੋਲੇ ਕਿਡਨੀ 'ਚੋਂ ਐਕਸਟਰਾ ਸਾਲਟ ਕੱਢਣ 'ਚ ਮਦਦਗਾਰ ਹੁੰਦੇ ਹਨ ਜਿਸ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ।

kala-chana

ਛੋਲੇ ਖਾਣ ਨਾਲ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਅਲਾਮਤਾਂ ਤੋਂ ਬਚਾਅ ਰਹਿੰਦਾ ਹੈ।

ਭਿੱਜੇ ਛੋਲਿਆਂ ਦੇ ਸੇਵਨ ਨਾਲ ਕੈਲੋਸਟਰੋਲ ਦਾ ਲੇਵਲ ਕੰਟਰੋਲ ਰਹਿੰਦਾ ਹੈ। ਇਸ ਦੇ ਇਸਤੇਮਾਲ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਛੋਲਿਆਂ ਦੇ ਲਗਾਤਾਰ ਸੇਵਨ ਨਾਲ ਕਬਜ਼ ਵਰਗੀ ਬਿਮਾਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ। ਇਹ ਐਨਰਜੀ ਦਾ ਚੰਗਾ ਸਰੋਤ ਹੈ।

ਛੋਲਿਆਂ ਦੇ ਨਿਯਮਤ ਸੇਵਨ ਨਾਲ ਸਰੀਰ ਚੁਸਤ-ਦਰੁਸਤ ਹੋਣ ਦੇ ਨਾਲ ਨਾਲ ਤਾਕਤਵਰ ਤੇ ਸਡੋਲ ਬਣ ਜਾਂਦਾ ਹੈ।

ਭਿੱਜੇ ਹੋਏ ਛੋਲਿਆਂ ਦਾ ਗੁੜ ਨਾਲ ਸੇਵਨ ਕਰਨ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਅਲਾਮਤ ਤੋਂ ਛੁਟਕਾਰਾ ਮਿਲ ਜਾਂਦਾ ਹੈ।

Related Post