ਕੈਂਸਰ ਨਾਲ ਜੂਝ ਰਹੀ ਬੱਚੀ ਨੂੰ ਆਖਿਰ ਕਿਊ ਨਹੀਂ ਮਿਲ ਪਾਏ ਬਾਦਸ਼ਾਹ ?

By  Rajan Sharma August 16th 2018 02:49 PM

ਰੈਪਰ ਬਾਦਸ਼ਾਹ badshah ਦਾ ਹਾਲ ਹੀ ਵਿੱਚ ਇਕ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਂ ਹੈ 'ਹਾਰਟਲੈੱਸ' punjabi song| ਉਹਨਾਂ ਦਾ ਇਹ ਗੀਤ ਬਾਕੀ ਸਾਰੇ ਗੀਤਾਂ ਤੋਂ ਬੜਾ ਹਟ ਕੇ ਹੈ ਅਤੇ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਉਹਨਾਂ ਦਾ ਇਹ ਗੀਤ ਜੋ ਯੂਟਿਊਬ 'ਤੇ ਟ੍ਰੈਂਡਿੰਗ 'ਚ ਛਾਇਆ ਹੋਇਆ ਹੈ। ਬਾਦਸ਼ਾਹ ਦਾ ਇਹ ਗੀਤ ਹੁਣ ਤੱਕ ਦਾ ਸਭ ਤੋਂ ਵੱਖਰਾ ਅਤੇ ਬੇਹੱਦ ਪਸੰਦ ਕੀਤਾ ਜਾਣ ਵਾਲਾ ਗੀਤ ਹੈ| ਇਹ ਗੀਤ ਇਕ ਛੋਟੀ ਜਿਹੀ ਬੱਚੀ ਨਾਲ ਸੰਬੰਧਿਤ ਹੈ। ਕੈਂਸਰ ਹੋਣ ਕਾਰਨ ਉਹ ਲੜਕੀ ਹਸਪਤਾਲ 'ਚ ਜੰਗ ਲੜ੍ਹ ਰਹੀ ਹੁੰਦੀ ਹੈ। ਰੈਪਰ ਬਾਦਸ਼ਾਹ ਦੇ ਕਾਫੀ ਕਰੀਬ ਹੋਣ ਦੀ ਵਜ੍ਹਾ ਕਾਰਨ ਉਹ ਮਿਊਜ਼ਿਕ ਕੰਸਰਟ 'ਚ ਜਾਣਾ ਚਾਹੁੰਦੀ ਹੈ ਪਰ ਉਸ ਕੋਲ ਜ਼ਿੰਦਗੀ ਜਿਊਣ ਲਈ ਕਾਫੀ ਘੱਟ ਸਮਾਂ ਹੁੰਦਾ ਹੈ। ਬਾਦਸ਼ਾਹ ਉਸ ਨੂੰ ਮੀਡੀਆ ਤੋਂ ਲੁੱਕ ਕੇ ਚੋਰੀ-ਛਿਪੇ ਮਿਲਣ ਪਹੁੰਚਦੇ ਹਨ ਅਤੇ ਆਪਣਾ ਕੰਸਰਟ ਟਿਕਟ ਉਸ ਨੂੰ ਦਿੰਦੇ ਹਨ ਪਰ ਬੱਚੀ ਕੋਲ ਸਮਾਂ ਘੱਟ ਹੋਣ ਕਾਰਨ ਉਹ ਉਦਾਸ ਹੋ ਜਾਂਦੀ ਹੈ।

https://www.youtube.com/watch?v=Gv_XBMrPvRw

ਕੰਸਰਟ ਤੋਂ ਪਹਿਲਾਂ ਕੈਂਸਰ ਨਾਲ ਪੀੜਤ ਬੱਚੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਪਹਿਲਾਂ ਬਾਦਸ਼ਾਹ badshah ਮਿਲਣ ਨਹੀਂ ਪਹੁੰਚ ਪਾਉਂਦੇ, ਜਿਸ ਦੀ ਵਜ੍ਹਾ ਕਰਕੇ ਮੀਡੀਆ 'ਚ ਅਤੇ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਦੀ ਕਾਫੀ ਆਲੋਚਨਾ ਹੁੰਦੀ ਹੈ। ਲੋਕ ਉਨ੍ਹਾਂ ਨੂੰ ਕਾਫੀ ਬੁਰਾ-ਭਲਾ ਕਹਿੰਦੇ ਹਨ ਪਰ ਆਪਣੀ ਕਿਸੇ ਵਜ੍ਹਾ ਕਾਰਨ ਉਹ ਉਸ ਬੱਚੀ ਨੂੰ ਮਿਲਣ ਪਹੁੰਚ ਨਹੀਂ ਪਾਉਂਦੇ। ਦੱਸ ਦੇਈਏ ਕਿ ਉਹਨਾਂ ਦਾ ਇਹ ਗੀਤ 8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਬਣ ਚੁੱਕਾ ਹੈ|

Badshah

Related Post