ਕ੍ਰੈਸ਼ ਹੁੰਦੀ ਨਜ਼ਰ ਆ ਰਹੀ ਹੈ 'ਹੈਲੀਕਾਪਟਰ ਈਲਾ'

By  Shaminder October 12th 2018 09:36 AM

ਬਾਲੀਵੁੱਡ ਅਦਾਕਾਰਾ ਕਾਜੋਲ  ਆਪਣੀ ਦਮਦਾਰ ਅਦਾਕਾਰੀ ਦੀ ਬਦੌਲਤ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 'ਹੈਲੀਕਾਪਟਰ ਈਲਾ' ਦੀ । ਜਿਸ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ 'ਚ ਆਪਣੀ ਪੈਠ ਬਨਾਉਣ 'ਚ ਮੁੜ ਤੋਂ ਕਾਮਯਾਬ ਰਹੀ ਹੈ ਕਾਜੋਲ । ਪਰ ਕਮਜ਼ੋਰ ਕਹਾਣੀ ਦੇ ਕਾਰਨ 'ਹੈਲੀਕਾਪਟਰ ਈਲਾ' ਨੂੰ ਉਡਾਉਣ 'ਚ ਉਹ ਨਾਕਾਮ ਸਾਬਿਤ ਹੋਏ ਨੇ ।

ਹੋਰ ਵੇਖੋ : ਮਾਂ ਪੁੱਤ ਦੇ ਗਹਿਰੇ ਰਿਸ਼ਤੇ ਦੀ ਕਹਾਣੀ ਹੈ ਕਾਜੋਲ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਹੈਲੀਕਾਪਟਰ ਈਲਾ’

https://www.youtube.com/watch?v=LLiUiJz5TZc

ਮਾਂ-ਪੁੱਤਰ ਦਰਮਿਆਨ ਭਾਵੁਕ ਰਿਸ਼ਤੇ ਅਤੇ ਸਿੰਗਲ ਮਾਂ ਵੱਲੋਂ ਇੱਕ ਕਾਮਯਾਬ ਸਿੰਗਰ ਬਣਨ ਦੇ ਸੁਪਨੇ 'ਤੇ ਅਧਾਰਿਤ ਇਹ ਫਿਲਮ 'ਹੈਲੀਕਾਪਟਰ ਈਲਾ' ਕ੍ਰੈਸ਼ ਹੁੰਦੀ ਨਜ਼ਰ ਆਈ ।

ਪ੍ਰਦੀਪ ਸਰਕਾਰ ਦੀ ਡਾਇਰੈਕਸ਼ਨ ਹੇਠ ਬਣੀ ਇਸ ਫਿਲਮ ਗੁਜਰਾਤੀ ਨਾਟਕ 'ਬੇਟਾ ਕਾਗਦੋ' ਤੋਂ ਪ੍ਰੇਰਿਤ ਹੈ । ਜਿਸ ਨੂੰ ਮਸ਼ਹੂਰ ਲੇਖਕ ਅਨੰਦ ਗਾਂਧੀ ਨੇ ਲਿਖਿਆ ਹੈ ।ਇਸ ਫਿਲਮ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਕਾਜੋਲ ਨੇ ਇਸ ਫਿਲਮ 'ਚ ਆਪਣੀ ਅਦਾਕਾਰੀ ਨਾਲ ਪੂਰੀ ਜਾਨ ਪਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ ।

ਉੱਥੇ ਹੀ ਇਸ ਫਿਲਮ 'ਚ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਹੇ ਰਿੱਧੀ ਸੇਨ ਨੇ ਵੀ ਆਪਣੀ ਬਿਹਤਰੀਨ ਅਦਾਕਾਰੀ ਨਾਲ ਲੋਕਾਂ ਦਾ ਜਿੱਤਿਆ ਹੈ ।

ਕਾਜੋਲ ਨੇ ਇਸ ਫਿਲਮ 'ਚ ਕਦੇ ਹਸਾਇਆ ਅਤੇ ਕਦੇ ਲੋਕਾਂ ਨੂੰ ਭਾਵੁਕ ਵੀ ਕੀਤਾ ਪਰ ਸਕਰਿਪਟ 'ਚ ਕਿਤੇ ਨਾ ਕਿਤੇ ਰਹੀ ਕਮੀ ਕਾਰਨ  "ਹੈਲੀਕਾਪਟਰ ਈਲਾ' ਦੇ ਹੈਲੀਕਾਪਟਰ ਸਹੀ ਪਟਰੀ 'ਤੇ ਨਹੀਂ ਆ ਸਕਿਆ ।

Related Post