14 ਸਾਲਾਂ ਦੀ ਉਮਰ ’ਚ ਇਸ ਤਰ੍ਹਾਂ ਦਿਖਾਈ ਦਿੰਦੀ ਸੀ ਹੇਮਾ ਮਾਲਿਨੀ, ਕਈ ਸਾਲਾਂ ਤੋਂ ਲੱਭ ਰਹੀ ਸੀ ਇਹ ਤਸਵੀਰ

By  Rupinder Kaler November 9th 2020 01:12 PM

ਹੇਮਾ ਮਾਲਿਨੀ 72 ਸਾਲਾਂ ਦੀ ਉਮਰ ਵਿੱਚ ਵੀ ਫ਼ਿਲਮਾਂ ਤੇ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ । ਆਪਣੇ ਕਰੀਅਰ ਵਿੱਚ ਹੇਮਾ ਨੇ ਪਤਾ ਨਹੀਂ ਕਿੰਨੇ ਫੋਟੋ ਸ਼ੂਟ ਕਰਵਾਏ ਹੋਣਗੇ । ਪਰ ਉਹ ਕਈ ਸਾਲਾਂ ਤੋਂ ਇੱਕ ਤਸਵੀਰ ਲੱਭ ਰਹੇ ਸਨ, ਜਿਹੜੀ ਕਿ ਉਹਨਾਂ ਨੂੰ ਆਖਿਰਕਾਰ ਲੱਭ ਗਈ ਹੈ ।

hema-malini

ਹੋਰ ਪੜ੍ਹੋ :

ਹਨੀਮੂਨ ਲਈ ਦੁਬਈ ਰਵਾਨਾ ਹੋਏ ਨੇਹਾ ਕੱਕੜ ਅਤੇ ਰੋਹਨਪ੍ਰੀਤ, ਇਸ ਤਰ੍ਹਾਂ ਸਜਾਇਆ ਗਿਆ ਹੋਟਲ ਦਾ ਕਮਰਾ, ਵੀਡੀਓ ਵਾਇਰਲ

ਗੁਰਲੇਜ ਅਖਤਰ ਨੇ ਭਰਾ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ

hema-malini

ਇਸ ਤਸਵੀਰ ਨੂੰ ਹੇਮਾ ਮਾਲਿਨੀ ਨੇ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਮੈਂ ਇਸ ਤਸਵੀਰ ਨੂੰ ਕਈ ਸਾਲਾਂ ਤੋਂ ਲੱਭ ਰਹੀ ਸੀ, ਇਹ ਇੱਕ ਫੋਟੋ ਸ਼ੂਟ ਦਾ ਹਿੱਸਾ ਹੈ, ਜਿਹੜਾ ਕਿ ਇੱਕ ਤਮਿਲ ਮੈਗਜੀਨ ਲਈ ਕੀਤਾ ਗਿਆ ਸੀ । ਹਾਲਾਂਕਿ ਇਸ ਤਸਵੀਰ ਬਾਰੇ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ । ਉਸ ਸਮੇਂ ਮੈਂ 14-15 ਸਾਲਾਂ ਦੀ ਸੀ । ਮੈਂ ਇਸ ਤਸਵੀਰ ਨੂੰ ਆਪਣੀ ਬਾਇਓਗ੍ਰਾਫੀ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਸੀ ਜਦੋਂ ਲੇਖਕ ਰਾਮ ਕਮਲ ਮੁਖਰਜੀ ਇਸ ਨੂੰ ਲਿਖ ਰਹੇ ਸਨ ।

hema-malini

ਮੈਨੂੰ ਖੁਸ਼ੀ ਹੈ ਕਿ ਆਖਿਰਕਾਰ ਇਹ ਮੈਨੂੰ ਮਿਲ ਗਈ । ਹੁਣ ਮੈਂ ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੀਂ ਹਾਂ’ । ਤੁਹਾਨੂੰ ਦੱਸ ਦਿੰਦੇ ਹਾ ਕਿ ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਆਪਣੀ ਬੇਟੀ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵਰਿਾਂ ਉਹਨਾਂ ਨੇ ਸ਼ੇਅਰ ਕੀਤੀਆਂ ਸਨ ।

Related Post