14 ਸਾਲਾਂ ਦੀ ਉਮਰ ’ਚ ਇਸ ਤਰ੍ਹਾਂ ਦਿਖਾਈ ਦਿੰਦੀ ਸੀ ਹੇਮਾ ਮਾਲਿਨੀ, ਕਈ ਸਾਲਾਂ ਤੋਂ ਲੱਭ ਰਹੀ ਸੀ ਇਹ ਤਸਵੀਰ

written by Rupinder Kaler | November 09, 2020

ਹੇਮਾ ਮਾਲਿਨੀ 72 ਸਾਲਾਂ ਦੀ ਉਮਰ ਵਿੱਚ ਵੀ ਫ਼ਿਲਮਾਂ ਤੇ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ । ਆਪਣੇ ਕਰੀਅਰ ਵਿੱਚ ਹੇਮਾ ਨੇ ਪਤਾ ਨਹੀਂ ਕਿੰਨੇ ਫੋਟੋ ਸ਼ੂਟ ਕਰਵਾਏ ਹੋਣਗੇ । ਪਰ ਉਹ ਕਈ ਸਾਲਾਂ ਤੋਂ ਇੱਕ ਤਸਵੀਰ ਲੱਭ ਰਹੇ ਸਨ, ਜਿਹੜੀ ਕਿ ਉਹਨਾਂ ਨੂੰ ਆਖਿਰਕਾਰ ਲੱਭ ਗਈ ਹੈ । hema-malini ਹੋਰ ਪੜ੍ਹੋ :

hema-malini ਇਸ ਤਸਵੀਰ ਨੂੰ ਹੇਮਾ ਮਾਲਿਨੀ ਨੇ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਮੈਂ ਇਸ ਤਸਵੀਰ ਨੂੰ ਕਈ ਸਾਲਾਂ ਤੋਂ ਲੱਭ ਰਹੀ ਸੀ, ਇਹ ਇੱਕ ਫੋਟੋ ਸ਼ੂਟ ਦਾ ਹਿੱਸਾ ਹੈ, ਜਿਹੜਾ ਕਿ ਇੱਕ ਤਮਿਲ ਮੈਗਜੀਨ ਲਈ ਕੀਤਾ ਗਿਆ ਸੀ । ਹਾਲਾਂਕਿ ਇਸ ਤਸਵੀਰ ਬਾਰੇ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ । ਉਸ ਸਮੇਂ ਮੈਂ 14-15 ਸਾਲਾਂ ਦੀ ਸੀ । ਮੈਂ ਇਸ ਤਸਵੀਰ ਨੂੰ ਆਪਣੀ ਬਾਇਓਗ੍ਰਾਫੀ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਸੀ ਜਦੋਂ ਲੇਖਕ ਰਾਮ ਕਮਲ ਮੁਖਰਜੀ ਇਸ ਨੂੰ ਲਿਖ ਰਹੇ ਸਨ । hema-malini ਮੈਨੂੰ ਖੁਸ਼ੀ ਹੈ ਕਿ ਆਖਿਰਕਾਰ ਇਹ ਮੈਨੂੰ ਮਿਲ ਗਈ । ਹੁਣ ਮੈਂ ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੀਂ ਹਾਂ’ । ਤੁਹਾਨੂੰ ਦੱਸ ਦਿੰਦੇ ਹਾ ਕਿ ਹੇਮਾ ਮਾਲਿਨੀ ਨੇ ਹਾਲ ਹੀ ਵਿੱਚ ਆਪਣੀ ਬੇਟੀ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵਰਿਾਂ ਉਹਨਾਂ ਨੇ ਸ਼ੇਅਰ ਕੀਤੀਆਂ ਸਨ ।

0 Comments
0

You may also like