ਪੀਟੀਸੀ ਪੰਜਾਬੀ ’ਤੇ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ ‘ਵਾਇਸ ਆਫ਼ ਪੰਜਾਬ ਸੀਜ਼ਨ-10’, ਇਨ੍ਹਾਂ ਸ਼ਹਿਰਾਂ ’ਚ ਹੋਣਗੇ ਆਡੀਸ਼ਨ

By  Rupinder Kaler November 13th 2019 01:34 PM

ਪੀਟੀਸੀ ਪੰਜਾਬੀ ’ਤੇ ਐਂਟਰਨੇਮੈਂਟ ਦਾ ਹੋਰ ਤੜਕਾ ਲੱਗ ਜਾ ਰਿਹਾ ਹੈ ਕਿਉਂਕਿ ਛੇਤੀ ਹੀ ਪੀਟੀਸੀ ਨੈੱਟਵਰਕ ਦਾ ਟੇਲੈਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ 10’ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਰਾਹੀਂ ਪੀਟੀਸੀ ਨੈੱਟਵਰਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਚਮਕਦੇ ਸਿਤਾਰੇ ਦਿੱਤੇ ਹਨ, ਜਿਹੜੇ ਸੁਰ ਤੇ ਤਾਲ ਨਾਲ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਣੇ ਕੋਣੇ ਵਿੱਚ ਪਹੁੰਚਾ ਰਹੇ ਹਨ ।

https://www.instagram.com/p/B4hp--plva2/

ਜੇਕਰ ਤੁਸੀਂ ਵੀ ਇਹਨਾਂ ਸਿਤਾਰਿਆਂ ਵਰਗੀ ਆਵਾਜ਼ ਤੇ ਦਮ ਰੱਖਦੇ ਹੋ ਤਾਂ ਛੇਤੀ ਹੀ ਆਪਣੀ ਐਂਟਰੀ ਭੇਜੋ ਵਾਇਸ ਆਫ਼ ਪੰਜਾਬ ਦੇ ਦਸਵੇਂ ਸੀਜ਼ਨ ਲਈ । ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਅਤੇ ਕੋਈ ਅਧਿਕਾਰਿਤ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ। ਵਾਇਸ ਆਫ਼ ਪੰਜਾਬ ’ਚ ਹਿੱਸਾ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਡੀਸ਼ਨ ਦੇਣਾ ਹੋਵੇਗਾ ।

ਇਹ ਆਡੀਸ਼ਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਇਸ ਤਰ੍ਹਾਂ ਹੋਣ ਜਾ ਰਹੇ ਹਨ । ਸਿਫਤੀ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਇਹ ਆਡੀਸ਼ਨ 18 ਨਵੰਬਰ ਨੂੰ ਹੋਵੇਗਾ । ਆਡੀਸ਼ਨ ਦੇਣ ਲਈ ਪਤਾ :-ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਸਟੈਂਡ, ਅੰਮ੍ਰਿਤਸਰ-143001 ।

https://www.instagram.com/p/B4ukjNZFi3o/

ਬਠਿੰਡਾ ਵਿੱਚ ਇਹ ਆਡੀਸ਼ਨ 20 ਨਵੰਬਰ ਨੂੰ ਹੋਣ ਜਾ ਰਹੇ ਹਨ । ਸਮਾਂ ਸਵੇਰੇ ਸਮਾਂ – ਸਵੇਰੇ 9 ਵਜੇ, ਪਤਾ :- ਬਾਬਾ ਫਰੀਦ ਗਰੁੱਪ ਆਫ਼ ਇੰਸਟੀਟਿਊਟ, ਪਿੰਡ – ਦਿਓਂ, ਬਠਿੰਡਾ ।

https://www.instagram.com/p/B4pP5MLlKKD/

ਇਸੇ ਤਰ੍ਹਾਂ ਲੁਧਿਆਣਾ ਵਿੱਚ ਇਹ ਆਡੀਸ਼ਨ 22 ਨਵੰਬਰ ਨੂੰ ਹੋਣ ਜਾ ਰਹੇ ਹਨ । ਸਮਾਂ : – ਸਵੇਰੇ 9 ਵਜੇ, ਪਤਾ :- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ ।

https://www.instagram.com/p/B4pWYIelYAY/

ਜਲੰਧਰ ਵਿੱਚ ਵਾਇਸ ਆਫ਼ ਪੰਜਾਬ ਦਾ ਆਡੀਸ਼ਨ 24 ਨਵੰਬਰ ਨੂੰ ਸਵੇਰੇ 9 ਵਜੇ ਹੋਣ ਜਾ ਰਿਹਾ ਹੈ ਪਤਾ ਇਸ ਤਰ੍ਹਾਂ ਹੈ ਬਲਦੇਵ ਰਾਏ ਮਿੱਤਲ ਆਡੀਟੋਰੀਅਮ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ।

https://www.instagram.com/p/B4pdPhXlQZK/

ਪਟਿਆਲਾ ਵਿੱਚ ਆਡੀਸ਼ਨ 26 ਨਵੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ । ਪਤਾ ਸੰਨੀ ਓਬਰਾਏ ਆਰਟਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ।

https://www.instagram.com/p/B4pkHOSFmJR/

https://www.instagram.com/p/B4unWIUFZu3/

28 ਨਵੰਬਰ ਨੂੰ ਮੋਹਾਲੀ ਵਿੱਚ ਆਡੀਸ਼ਨ ਹੋਣਗੇ ਸਮਾਂ ਸਵੇਰੇ 9:00 ਵਜੇ ਪਤਾ ਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21, ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ ਪੰਜਾਬ-160055 ।ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ ।

Related Post