ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਅਮਰੀਸ਼ ਪੁਰੀ ਨੇ ਅਦਾਕਾਰੀ ਲਈ ਛੱਡ ਦਿੱਤੀ ਸੀ ਨੌਕਰੀ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ‘ਚ ਐਂਟਰੀ

By  Shaminder June 22nd 2022 04:50 PM -- Updated: June 22nd 2022 04:52 PM

ਅਮਰੀਸ਼ ਪੁਰੀ (Amrish Puri)  ਜਿਨ੍ਹਾਂ ਨੇ ਆਪਣੇ ਨੈਗਟਿਵ ਕਿਰਦਾਰਾਂ ਦੇ ਨਾਲ ਆਪਣੀ ਵੱਖਰੀ ਪਛਾਣ ਬਣਾਈ ਸੀ । ਅਮਰੀਸ਼ ਪੁਰੀ ਨੂੰ ਅਦਾਕਾਰੀ ਦਾ ਏਨਾਂ ਜ਼ਿਆਦਾ ਸ਼ੌਂਕ ਸੀ ਕਿ ਇਸ ਦੇ ਲਈ ਉਨ੍ਹਾਂ ਨੇ 21 ਸਾਲ ਪੁਰਾਣੀ ਨੌਕਰੀ ਵੀ ਛੱਡ ਦਿੱਤੀ ਸੀ । ਪੰਜਾਬ ਦੇ ਨਵਾਂਸ਼ਹਿਰ ਦੇ ਜੰਮਪਲ ਅਮਰੀਸ਼ ਪੁਰੀ ਜਦੋਂ 22 ਸਾਲਾਂ ਦੇ ਸਨ ਤਾਂ ਉਹਨਾਂ ਨੇ ਕਿਸੇ ਫ਼ਿਲਮ ਦੇ ਹੀਰੋ ਲਈ ਆਡੀਸ਼ਨ ਦਿੱਤਾ ਸੀ ।

amrish puri image From google

ਹੋਰ ਪੜ੍ਹੋ : ਇਹ ਹੈ ਅਮਰੀਸ਼ ਪੁਰੀ ਦਾ ਪੋਤਾ, ਕਦੇ ਵੀ ਦਾਦੇ ਦੇ ਨਾਮ ਦਾ ਨਹੀਂ ਲਿਆ ਸਹਾਰਾ, ਇਸ ਫ਼ਿਲਮ ਦੇ ਨਾਲ ਕੀਤਾ ਸੀ ਡੈਬਿਊ

ਇਹ ਕਿੱਸਾ 1954 ਦਾ ਹੈ ਜਦੋਂ ਉਹਨਾਂ ਨੂੰ ਪ੍ਰੋਡਿਊਸਰ ਨੇ ਇਹ ਕਹਿ ਕੇ ਘਰ ਭੇਜ ਦਿੱਤਾ ਸੀ ਕਿ ਉਹਨਾਂ ਦਾ ਚਿਹਰਾ ਬਹੁਤ ਹੀ ਪਥਰੀਲਾ ਹੈ । ਇਸ ਤੋਂ ਬਾਅਦ ਉਹਨਾਂ ਨੇ ਰੰਗ ਮੰਚ ਵੱਲ ਰੁਖ ਕੀਤਾ ਸੀ । ਸ਼ੁਰੂ ਦੇ ਦਿਨਾਂ ਵਿੱਚ ਉਹ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ।ਪਰ ਉਹ ਛੇਤੀ ਹੀ ਮਹਾਨ ਥਿਏਟਰ ਆਰਟਿਸਟ ਸੱਤਿਆਦੇਵ ਦੂਬੇ ਦੇ ਸਹਾਇਕ ਬਣ ਗਏ ।

Amrish Puri with Family image From instagram

ਹੋਰ ਪੜ੍ਹੋ :  ਅਦਾਕਾਰ ਅਨੂੰ ਕਪੂਰ ਦੇ ਨਾਲ ਫਰਾਂਸ ‘ਚ ਹੋਈ ਲੁੱਟ ਦੀ ਵਾਰਦਾਤ, ਆਈਪੈਡ ਸਣੇ ਹੋਰ ਕੀਮਤੀ ਸਮਾਨ ਚੋਰੀ

ਨਾਟਕ ਖੇਡ ਦੇ ਹੋਏ ਉਹਨਾਂ ਦੀ ਪਹਿਚਾਣ ਬਣਨ ਲੱਗ ਗਈ ਸੀ । ਇਸ ਤੋਂ ਬਾਅਦ ਉਹਨਾਂ ਨੂੰ ਫ਼ਿਲਮਾਂ ਦੀ ਆਫ਼ਰ ਵੀ ਆਉਣ ਲੱਗੀ, ਤੇ ਅਮਰੀਸ਼ ਪੂਰੀ ਨੇ 21 ਸਾਲ ਪੁਰਾਣੀ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ । ਜਦੋਂ ਅਮਰੀਸ਼ ਪੁਰੀ ਨੇ ਅਸਤੀਫਾ ਦਿੱਤਾ ਉਦੋਂ ਉਹ ਏ ਕਲਾਸ ਅਫ਼ਸਰ ਬਣ ਚੁੱਕੇ ਸਨ ।

Amrish-Puri , image From google

ਅਮਰੀਸ਼ ਪੁਰੀ ਨੇ ਸੱਤਰ ਦੇ ਦਹਾਕੇ ‘ਚ ਕਈ ਆਰਟ ਫ਼ਿਲਮਾਂ ਵੀ ਕੀਤੀਆਂ ।ਉਹਨਾਂ ਦੀ ਪਹਿਚਾਣ ਚੰਗੇ ਅਦਾਕਾਰ ਦੇ ਰੂਪ ਵਿੱਚ ਹੋਣ ਲੱਗੀ ਸੀ ਪਰ ਕਮਰਸ਼ੀਅਲ ਸਿਨੇਮਾ ਵਿੱਚ ਉਹਨਾਂ ਦੀ ਪਹਿਚਾਣ 80 ਦੇ ਦਹਾਕੇ ਵਿੱਚ ਬਣੀ । ਸੁਭਾਸ਼ ਘਈ ਦੀ ਫ਼ਿਲਮ ਵਿਧਾਤਾ ਨਾਲ ਉਹ ਵਿਲੇਨ ਦੇ ਰੂਪ ਵਿੱਚ ਛਾ ਗਏ ।ਅਮਰੀਸ਼ ਪੁਰੀ ਨੇ ਆਪਣੇ ਕਰੀਅਰ ਦੇ ਦੌਰਾਨ ਕਈ ਹਿੱਟ ਫ਼ਿਲਮਾਂ ਕੀਤੀਆਂ ਅਤੇ ਵਿਲੇਨ ਦੇ ਅਜਿਹੇ ਕਿਰਦਾਰ ਕੀਤੇ ਕਿ ਪਰਦੇ ‘ਤੇ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਸਨ ।

 

View this post on Instagram

 

A post shared by Amrish puri sir ka fan Rj? (@amrish.puri.15)

Related Post