ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਜਿਹੇ ਵਿਅਕਤੀ ਨੂੰ ਡੇਟ ਕਰਨਾ ਚਾਹੁੰਦੀ ਹੈ, ਆਪਣੇ ਪਾਰਟਨਰ 'ਚ ਚਾਹੁੰਦੀ ਹੈ ਇਹ ਖਾਸ ਗੱਲਾਂ
Know About Punjabi actress Sonam Bajwa: ਮਸ਼ਹੂਰ ਸੋਸ਼ਲ ਮੀਡੀਆ ਸਨਸਨੀ ਅਤੇ ਅਦਾਕਾਰਾ Kusha Kapila ਮਸ਼ਹੂਰ ਐਪ ਟਿੰਡਰ ਦੇ ਸ਼ੋਅ ਸਵਾਈਪ ਰਾਈਡ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਕ ਦਿਲਚਸਪ ਸੰਕਲਪ 'ਤੇ ਬਣੇ ਇਸ ਸ਼ੋਅ 'ਚ ਉਹ ਮਸ਼ਹੂਰ ਫਿਲਮੀ ਸਿਤਾਰਿਆਂ ਨੂੰ ਡੇਟ 'ਤੇ ਲੈ ਕੇ ਜਾਂਦੀ ਹੈ ਅਤੇ ਉਨ੍ਹਾਂ ਨਾਲ ਕਾਫੀ ਗੱਲਾਂ ਕਰਦੀ ਹੈ।
ਕੁਸ਼ਾ ਕਪਿਲਾ ਦੇ ਇਸ ਸ਼ੋਅ 'ਚ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਜਲਦ ਨਜ਼ਰ ਆਉਣ ਵਾਲੀ ਹੈ। ਸੋਨਮ ਬਾਜਵਾ ਨਾਲ ਸਬੰਧਤ ਸਵਾਈਪ ਰਾਈਡ ਦਾ ਐਪੀਸੋਡ ਜਲਦੀ ਹੀ ਟਿੰਡਰ ਇੰਡੀਆ ਦੇ ਯੂਟਿਊਬ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
ਹੋਰ ਪੜ੍ਹੋ : ਨਵਰਾਜ ਹੰਸ ਨੇ ਵੀ ਆਪਣੇ ਸ਼ੋਅ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਗਾਇਆ ‘295’ ਗੀਤ
Image Source: Instagram
ਕੁਸ਼ਾ ਕਪਿਲਾ ਦੇ ਸ਼ੋਅ ਸਵਾਈਪ ਰਾਈਡ 'ਤੇ ਆਉਣ ਤੋਂ ਪਹਿਲਾਂ ਸੋਨਮ ਬਾਜਵਾ ਨੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦੇ ਵਿਅਕਤੀ ਨੂੰ ਡੇਟ ਕਰਨਾ ਪਸੰਦ ਕਰੇਗੀ। ਉਸਨੇ ਕਿਹਾ, "ਮੈਂ ਪਹਿਲੀ ਡੇਟ 'ਤੇ ਸਿਰਫ ਇੱਕ ਚੰਗੀ ਗੱਲਬਾਤ ਕਰਨਾ ਚਾਹੁੰਦੀ ਹਾਂ, ਇੱਕ ਚੰਗੇ ਹਾਸੇ ਦੀ ਭਾਵਨਾ ਵਾਲਾ ਵਿਅਕਤੀ ਹੋਵੇ ਅਤੇ ਉਸੇ ਤਰ੍ਹਾਂ ਦੀ ਦਿਲਚਸਪੀ ਰੱਖਣਾ ਜਿਵੇਂ ਮੈਂ ਪੰਜਾਬੀ ਗੀਤਾਂ ਨੂੰ ਪਿਆਰ ਕਰਦੀ ਹਾਂ! ਮੇਰੇ ਲਈ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਹ ਮੈਨੂੰ ਇੱਕ ਇਨਸਾਨ ਦੇ ਰੂਪ ਵਿੱਚ ਪਸੰਦ ਕਰਦਾ ਹੋਵੇ ਨਾ ਕਿ ਮੇਰੇ ਪੇਸ਼ੇ ਕਰਕੇ’।
Image Source: Instagram
ਪੰਜਾਬੀ ਅਭਿਨੇਤਰੀ ਨੇ ਆਪਣੀ ਗੱਲ ਸਮਾਪਤ ਕਰਦਿਆਂ ਕਿਹਾ, 'ਮੈਂ ਅੱਜ ਦੀ ਪੀੜ੍ਹੀ ਨੂੰ ਜਦੋਂ ਆਪਣੇ ਜਜ਼ਬਾਤ ਦੀ ਗੱਲ ਆਉਂਦੀ ਹੈ ਤਾਂ ਹਿੰਮਤ ਅਤੇ ਪ੍ਰਗਟਾਵੇ ਵਾਲੀ ਦੇਖਦੀ ਹਾਂ, ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।' ਤੁਹਾਨੂੰ ਦੱਸ ਦੇਈਏ ਕਿ ਨਵੇਂ ਲੋਕਾਂ ਨੂੰ ਮਿਲਣ ਲਈ ਦੁਨੀਆ ਦੀ ਸਭ ਤੋਂ ਮਸ਼ਹੂਰ ਐਪ ਟਿੰਡਰ, ਸਵਾਈਪ ਰਾਈਡ ਦੇ ਬਿਲਕੁਲ ਨਵੇਂ ਐਪੀਸੋਡ ਦੇ ਨਾਲ ਵਾਪਸ ਆ ਰਿਹਾ ਹੈ, ਜਿਸ ਵਿੱਚ ਸੋਨਮ ਬਾਜਵਾ ਇੱਕ ਸਰਪ੍ਰਾਈਜ਼ ਸੈਲੀਬ੍ਰਿਟੀ ਗੈਸਟ ਦੇ ਰੂਪ ਵਿੱਚ ਨਜ਼ਰ ਆਵੇਗੀ। ਕੁਸ਼ਾ ਕਪਿਲਾ ਇੱਕ ਵਾਰ ਫਿਰ ਟਿੰਡਰ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਡੇਟ 'ਤੇ ਮਿਲਣ ਲਈ ਕਾਰ ਚਲਾ ਰਹੀ ਹੈ।
image From instagram
View this post on Instagram