ਇਸ ਕਰਕੇ ਜਗਜੀਤ ਸਿੰਘ ਨੇ ਆਪਣੇ ਸਿਰ ‘ਤੇ ਦਸਤਾਰ ਸਜਾਉਣੀ ਕਰ ਦਿੱਤੀ ਸੀ ਬੰਦ, ਜਾਣੋ ਪੂਰੀ ਕਹਾਣੀ

By  Shaminder August 9th 2022 11:41 AM

ਮਰਹੂਮ ਗਜ਼ਲ ਗਾਇਕ ਜਗਜੀਤ ਸਿੰਘ (Jagjit Singh) ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਉਨ੍ਹਾਂ ਨੇ ਅਨੇਕਾਂ ਹੀ ਗਜ਼ਲਾਂ ਗਾਈਆਂ । ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਕੌਮਾਂਤਰੀ ਪੱਧਰ ‘ਤੇ ਪਛਾਣ ਬਣੀ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ । ਜਿਸ ਦੇ ਕਾਰਨ ਉਨ੍ਹਾਂ ਨੂੰ ਆਪਣੀ ਦਸਤਾਰ ਸਿਰ ‘ਤੇ ਸਜਾਉਣਾ ਛੱਡਣਾ ਪਿਆ ਸੀ ।ਹਾਲ ਹੀ ‘ਚ ਜਗਜੀਤ ਸਿੰਘ ‘ਤੇ ਇੱਕ ਕਿਤਾਬ ਪ੍ਰਕਾਸ਼ਿਤ ਹੋਈ ਹੈ ।

jagjit singh- image From google

ਹੋਰ ਪੜ੍ਹੋ : ਜਗਜੀਤ ਸਿੰਘ ਲਈ ਆਸਾਨ ਨਹੀਂ ਸੀ ਮਾਇਆ ਨਗਰੀ ਦਾ ਸਫਰ ਤੈਅ ਕਰਨਾ, ਲੰਘਣਾ ਪਿਆ ਸੀ ਬੁਰੇ ਦੌਰ ‘ਚੋਂ

‘ਕਹਾਂ ਤੁਮ ਚਲੇ ਗਏ- ਦਾਸਤਾਨ-ਏ-ਜਗਜੀਤ’ ਦੇ ਲੇਖਕ ਰਾਜੇਸ਼ ਬਾਦਲ ਲਿਖਦੇ ਹਨ । ‘ਉਨ੍ਹਾਂ ਦਿਨਾਂ ‘ਚ ‘ਚ ਜਗਜੀਤ ਸਿੰਘ ਦੇ ਬਾਰੇ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਅਤੇ ਜਗਜੀਤ ਸਿੰਘ ਉਸ ਕਤਰਨ ਨੂੰ ਹਮੇਸ਼ਾ ਆਪਣੇ ਕੋਲ ਸਾਂਭ ਕੇ ਰੱਖਦੇ ਸਨ ਅਤੇ ਅਕਸਰ ਆਪਣੇ ਚਾਹੁਣ ਵਾਲਿਆਂ ਨੂੰ ਵਿਖਾਉਂਦੇ ਹੁੰਦੇ ਸਨ ਕਿ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਉਨ੍ਹਾਂ ਦੇ ਬਾਰੇ ਲਿਖਿਆ ਹੈ ।

jagjeet-singh image From google

ਐੱਚਐੱਮ ਵੀ ਦੇ ਬੈਨਰ ਹੇਠ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਰਿਕਾਰਡ ਕੱਢਣਾ ਚਾਹਿਆ ਤਾਂ ਕੰਪਨੀ ਨੇ ਰਿਕਾਰਡ ਦੇ ਕਵਰ 'ਤੇ ਛਾਪਣ ਲਈ ਜਗਜੀਤ ਸਿੰਘ ਦੀ ਤਸਵੀਰ ਮੰਗੀ।ਉਨ੍ਹਾਂ ਨੂੰ ਕਿਹਾ ਗਿਆ ਕਿ ਸੰਗੀਤ ਪ੍ਰੇਮੀ ਇੱਕ ਸਿੱਖ ਨੂੰ ਗਜ਼ਲ ਗਾਉਂਦਾ ਸਵੀਕਾਰ ਨਹੀਂ ਕਰਨਗੇ, ਭਾਵੇਂ ਕਿ ਉਹ ਕਿੰਨਾ ਵੀ ਚੰਗਾ ਕਿਉਂ ਨਾ ਗਾਉਂਦਾ ਹੋਵੇ।

jagjit singh ,, image From google

ਕੰਪਨੀ ਨੇ ਉਨ੍ਹਾਂ ਨੂੰ ਬਿਨਾਂ ਪੱਗ ਅਤੇ ਦਾੜ੍ਹੀ ਦੇ ਤਸਵੀਰ ਖਿਚਵਾਉਣ ਦੇ ਲਈ ਕਿਹਾ । ਜਿਸ ਤੋਂ ਬਾਅਦ ਜਗਜੀਤ ਸਿੰਘ ਨੇ ਆਪਣੇ ਵਾਲ ਅਤੇ ਦਾੜ੍ਹੀ ਕੱਟਵਾ ਦਿੱਤੀ । ਜਗਜੀਤ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗਜ਼ਲਾਂ ਇੰਡਸਟਰੀ ਨੂੰ ਦਿੱਤੀਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਕੱਢੇ ਸਨ ।

 

 

Related Post