ਹਿਮਾਂਸ਼ੀ ਖੁਰਾਣਾ ਹੁਣ ਕਿਸ ਤੋਂ ਬਣਾ ਕੇ ਚੱਲ ਰਹੇ ਨੇ 'ਡਿਸਟੈਂਸ' ਜਲਦ ਕਰਨਗੇ ਖੁਲਾਸਾ

By  Shaminder February 6th 2020 12:05 PM

ਹਿਮਾਂਸ਼ੀ ਖੁਰਾਣਾ ਜਲਦ ਹੀ ਆਪਣੇ ਨਵੇਂ ਗੀਤ 'ਡਿਸਟੈਂਸ' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਹਨ ।ਉਨ੍ਹਾਂ ਦਾ ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । 'ਡਿਸਟੈਂਸ' ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਜਦੋਂਕਿ ਗੀਤ ਨੁੰ ਆਪਣੇ ਸੰਗੀਤ ਨਾਲ ਸਜਾਉਣਗੇ ਦੇਸੀ ਕਰਿਊ।

ਹੋਰ ਵੇਖੋ:ਖਤਰੇ ਵਿੱਚ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਪਿਆਰ, ਦੋਹਾਂ ਦੇ ਘਰ ਵਾਲਿਆਂ ਨੇ ਦਿੱਤਾ ਵੱਡਾ ਬਿਆਨ

Himanshi Khurana Himanshi Khurana

https://www.instagram.com/p/B8LzOyxBdAM/

ਗੀਤ ਦਾ ਵੀਡੀਓ ਰੌਬੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਫਿਲਹਾਲ ਇਸ ਗੀਤ ਦੀ ਰਿਲੀਜ਼ ਡੇਟ ਹਾਲੇ ਸਾਹਮਣੇ ਨਹੀਂ ਆਈ । ਪਰ ਉਮੀਦ ਹੈ ਕਿ ਜਲਦ ਹੀ ਇਹ ਗੀਤ ਰਿਲੀਜ਼ ਹੋਵੇਗਾ । ਹਿਮਾਂਸ਼ੀ ਖੁਰਾਣਾ ਕੁਝ ਦਿਨ ਪਹਿਲਾਂ ਵੀ ਇੱਕ ਗੀਤ ਕੱਢ ਚੁੱਕੇ ਹਨ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B7qnpjXBDsO/

'ਓਹਦੀ ਸ਼ਰਮ' ਨਾਂਅ ਦੇ ਟਾਈਟਲ ਹੇਠ ਆਏ ਇਸ ਗੀਤ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਹਿਮਾਂਸ਼ੀ ਖੁਰਾਣਾ ਦਾ 'ਡਿਸਟੈਂਸ' ਗੀਤ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।ਇੱਕ ਰਿਆਲਿਟੀ ਸ਼ੋਅ 'ਚ ਜਾਣ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਕਾਫੀ ਚਰਚਾ 'ਚ ਹਨ।

Related Post