ਹਿਮਾਂਸ਼ੀ ਖੁਰਾਣਾ ਨੂੰ ਸ਼ੋਅ 'ਚ ਸੁਣਾਈ ਗਈ ਅਜਿਹੀ ਸਜ਼ਾ ਕਿ ਆਪਣੇ ਹੰਜੂ ਨਹੀਂ ਰੋਕ ਸਕੀ ਹਿਮਾਂਸ਼ੀ,ਸ਼ਹਿਨਾਜ਼ ਨੇ ਵੀ ਹਿਮਾਂਸ਼ੀ ਖਿਲਾਫ ਬਿੱਗ ਬੌਸ ਨੂੰ ਆਖੀ ਇਹ ਗੱਲ

By  Shaminder November 13th 2019 12:11 PM

ਇੱਕ ਨਿੱਜੀ ਟੀਵੀ ਚੈਨਲ 'ਤੇ ਚੱਲਣ ਵਾਲੇ ਰਿਆਲਿਟੀ ਸ਼ੋਅ 'ਚ ਪੰਜਾਬ ਦੀਆਂ ਕੁੜੀਆਂ ਛਾਈਆਂ ਹੋਈਆਂ ਨੇ ਅਤੇ ਲਗਾਤਾਰ ਸੁਰਖ਼ੀਆਂ 'ਚ ਬਣੀਆਂ ਹੋਈਆਂ ਹਨ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਿੱਗ ਬੌਸ ਦੀ । ਜਿਸ 'ਚ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਛਾਈਆਂ ਹੋਈਆਂ ਨੇ ਅਤੇ ਦੋਨਾਂ ਕਾਰਨ ਹੀ ਇਹ ਸ਼ੋਅ ਬੇਹੱਦ ਦਿਲਚਸਪ ਹੁੰਦਾ ਜਾ ਰਿਹਾ ਹੈ ।

ਹੋਰ ਵੇਖੋ:ਕੀ ਹਿਮਾਂਸ਼ੀ ਖੁਰਾਣਾ ਦਾ ਇੱਕ ਵਾਰ ਫਿਰ ਹੋਵੇਗਾ ਸ਼ਹਿਨਾਜ਼ ਗਿੱਲ ਨਾਲ ਟਾਕਰਾ, ਰਿਆਲਟੀ ਸ਼ੋਅ ’ਚ ਹੋ ਸਕਦੀ ਹੈ ਐਂਟਰੀ …!

https://www.instagram.com/p/B4uXcGAp1jA/

ਪਰ ਬਿੱਗ ਬੌਸ ਨੇ ਹਿਮਾਂਸ਼ੀ ਖੁਰਾਣਾ ਅਤੇ ਖੇਸਾਰੀ ਨੂੰ ਸਜ਼ਾ ਮਿਲੀ ਹੈ ਅਤੇ ਜਿਸ ਕਾਰਨ ਹਿਮਾਂਸ਼ੀ ਖੁਰਾਣਾ ਇਮੋਸ਼ਨਲ ਹੋ ਗਈ । ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਦਰਅਸਲ ਇਸ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ,ਜਿਸ 'ਚ ਬਿੱਗ ਬੌਸ ਘਰ ਵਾਲਿਆਂ ਨੂੰ ਪੁੱਛਦੇ ਹਨ ਕਿ ਵਾਈਲਡ ਕਾਰਡ ਪ੍ਰਤੀਭਾਗੀ ਵਾਪਸ ਘਰ 'ਚ ਆਉਣ।

https://www.instagram.com/p/B4y6B_WgeT6/

ਪ੍ਰਤੀਭਾਗੀਆਂ ਚੋਂ ਅਜਿਹਾ ਕੌਣ ਹੈ ਜੋ ਅਜੇ ਤੱਕ ਘਰ 'ਚ ਘੱਟ ਇਨਵਾਲਵ ਹੋਇਆ ਹੈ ।ਕਿਸ ਨੂੰ ਅਜੇ ਜਾਗਣ ਦੀ ਜ਼ਰੂਰਤ ਹੈ ? ਜਿਸ 'ਤੇ ਸਾਰੇ ਘਰ ਵਾਲੇ ਹਿਮਾਂਸ਼ੀ ਅਤੇ ਖੇਸਾਰੀ ਦਾ ਨਾਂਅ ਲੈਂਦੇ ਹਨ ।ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਵੀ ਹਿਮਾਂਸ਼ੀ ਅਤੇ ਖੇਸਾਰੀ ਦੇ ਖਿਲਾਫ ਬੋਲਦੀ ਹੋਈ ਨਜ਼ਰ ਆਈ ਕਿ ਹਿਮਾਂਸ਼ੀ ਘਰ 'ਚ ਜ਼ਿਆਦਾ ਸਰਗਰਮ ਨਹੀਂ ਹੈ ।

https://www.instagram.com/p/B4sldvWgbFz/

ਦੋਵੇਂ ਘਰ ਵਾਲਿਆਂ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਹਨ । ਜਿਸ 'ਤੇ ਬਿੱਗ ਬੌਸ ਦੋਨਾਂ ਨੂੰ ਜਾਗਣ ਦਾ ਹੁਕਮ ਦਿੰਦੇ ਹਨ ਇਹ ਸਜ਼ਾ ਸੁਣ ਕੇ ਹਿਮਾਂਸ਼ੀ ਖੁਰਾਣਾ ਇਮੋਸ਼ਨਲ ਹੋ ਜਾਂਦੀ ਹੈ ਅਤੇ ਦੋਨਾਂ ਨੂੰ ਘਰ ਦੇ ਬਾਹਰ ਜਾਗ ਕੇ ਪਹਿਰਾ ਦੇਣ ਦੀ ਸਜ਼ਾ ਮਿਲਦੀ ਹੈ ।

Related Post