ਹਿਮਾਂਸ਼ੀ ਖੁਰਾਣਾ ਦੀ ਕਾਰ ’ਤੇ ਹੋਇਆ ਹਮਲਾ, ਪੋਸਟ ਪਾ ਕੇ ਦੱਸੀ ਪੂਰੀ ਘਟਨਾ …!

By  Rupinder Kaler July 6th 2020 10:12 AM

ਹਿਮਾਂਸ਼ੀ ਖੁਰਾਣਾ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਇਸ ਸਭ ਦੇ ਚਲਦੇ ਹਿਮਾਂਸ਼ੀ ਨੇ ਆਪਣੇ ਨਾਲ ਹੋਈ ਇੱਕ ਘਟਨਾ ਬਾਰੇ ਵੀ ਖੁਲਾਸਾ ਕੀਤਾ ਹੈ । ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ ‘ਦੇਰ ਰਾਤ ਉਸ ਦੀ ਕਾਰ ਤੇ ਹਮਲਾ ਹੋਇਆ ਹੈ । ਏਨਾਂ ਹੀ ਨਹੀਂ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਵੀ ਪੈਂਚਰ ਕਰ ਦਿੱਤਾ’ । ਇਸ ਸਭ ਤੇ ਹਿਮਾਂਸ਼ੀ ਨੇ ਗੁੱਸਾ ਜ਼ਾਹਿਰ ਕੀਤਾ ਹੈ ।

https://www.instagram.com/p/CCOX9S0hnWF/

ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਪਿਛਲੀ ਰਾਤ ਚੰਡੀਗੜ੍ਹ ਦੇ ਕੋਲ ਇੱਕ ਪਿੰਡ ਵਿਚ ਸ਼ੂਟ ਦੌਰਾਨ ਕਿਸੇ ਨੇ ਮੇਰੀ ਕਾਰ ਦੇ ਟਾਇਰ ਵਿੱਚ ਛੇਕ ਕਰ ਦਿੱਤਾ । ਤੁਹਾਨੂੰ ਲੋਕਾਂ ਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਤੁਸੀਂ ਮੈਨੂੰ ਕੰਮ ਕਰਨ ਤੋਂ ਰੋਕ ਸਕੋਗੇ ਤੇ ਨਾ ਹੀ ਮੈਨੂੰ ਤੁਸੀਂ ਡਰਾ ਸਕਦੇ ਹੋ ।

ਤੁਹਾਡੇ ਲਈ ਸ਼ੁਭਕਾਮਨਾਵਾਂ’ । ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਹਿਮਾਂਸ਼ੀ ਦੇ ਕਈ ਪ੍ਰਸ਼ੰਸਕ ਇਸ ਪੋਸਟ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਇਸ ਤੋਂ ਪਹਿਲਾਂ ਹਿਮਾਂਸ਼ੀ ਆਸਿਮ ਰਿਆਜ਼ ਦੀ ਗਰਲਫਰੈਂਡ ਕਹੇ ਜਾਣ ਤੇ ਖੂਬ ਭੜਕੀ ਸੀ ।

https://www.instagram.com/p/CB4tsSNA_pg/

Related Post