ਹਿਮਾਂਸ਼ੀ ਖੁਰਾਣਾ ਦੀ ਹੋਵੇਗੀ 'ਬਿੱਗ ਬੌਸ 13' 'ਚ ਐਂਟਰੀ,ਕੀ ਫਿਰ ਦੇਖਣ ਮਿਲੇਗੀ ਸ਼ਹਿਨਾਜ਼ ਤੇ ਹਿਮਾਂਸ਼ੀ ਦੀ ਤਕਰਾਰ ?  

By  Aaseen Khan October 28th 2019 05:43 PM

ਪੰਜਾਬ ਦੀ ਨਾਮੀ ਅਦਾਕਾਰਾ, ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਜਿਹੜੇ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਪਿਛਲੇ ਦਿਨੀਂ ਖ਼ਬਰਾਂ ਸਾਹਮਣੇ ਆਈਆਂ ਕਿ ਸ਼ਹਿਨਾਜ਼ ਤੋਂ ਬਾਅਦ ਹੁਣ ਹਿਮਾਂਸ਼ੀ ਵਾਈਲਡ ਕਾਰਡ ਐਂਟਰੀ ਰਾਹੀਂ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 'ਚ ਐਂਟਰੀ ਕਰਨ ਜਾ ਰਹੇ ਹਨ। ਇਹਨਾਂ ਖ਼ਬਰਾਂ ਨੂੰ ਖੁਦ ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਨਕਾਰਿਆ ਸੀ।

 

View this post on Instagram

 

Gud night???

A post shared by Himanshi Khurana (@iamhimanshikhurana) on Oct 18, 2019 at 11:38am PDT

ਪਰ ਹੁਣ ਹਿਮਾਂਸ਼ੀ ਬਿੱਗ ਬੌਸ ਦੇ ਘਰ ਜਾ ਰਹੀ ਇਸ ਗੱਲ 'ਤੇ ਪੱਕੀ ਮੋਹਰ ਲੱਗ ਚੁੱਕੀ ਹੈ। ਦੱਸ ਦਈਏ ਪੀਟੀਸੀ ਨਿਊਜ਼ ਨਾਲ ਹਿਮਾਂਸ਼ੀ ਦੀ ਮੈਨੇਜਰ ਨਿਧੀ ਖੁਰਾਣਾ ਨੇ ਗੱਲ ਕੀਤੀ ਤਾਂ ਉਹਨਾਂ ਨੇ ਇਸ ਗੱਲ ‘ਤੇ ਮੋਹਰ ਲਗਾਈ ਹੈ ਕਿ ਹਿਮਾਂਸ਼ੀ ਖੁਰਾਣਾ ਬਿੱਗ ਬੌਸ 13 ‘ਚ ਐਂਟਰੀ ਕਰੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧ ‘ਚ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

ਹੋਰ ਵੇਖੋ : ਗੈਰੀ ਸੰਧੂ ਨੇ ਮਾਂ ਨਾਲ ਤਸਵੀਰ ਸਾਂਝੀ ਕਰ ਕਿਹਾ, 'ਜਦੋਂ ਸਾਰੀ ਦੁਨੀਆ ਸੋਚਦੀ ਹੈ ਤੁਸੀਂ ਹਾਰ ਚੁੱਕੇ ਹੋ, ਤਾਂ ਸਿਰਫ਼ ਮਾਂ ਤੁਹਾਡੇ 'ਤੇ ਭਰੋਸਾ ਰੱਖਦੀ ਹੈ'

ਦੱਸਿਆ ਜਾ ਰਿਹਾ ਹੈ ਕਿ 1 ਨਵੰਬਰ ਨੂੰ ਹਿਮਾਂਸੀ ਦੀ ਬਿੱਗ ਬੌਸ ਦੇ ਹਾਊਸ 'ਚ ਐਂਟਰੀ ਹੋ ਸਕਦੀ ਹੈ। ਹਿਮਾਂਸ਼ੀ ਤੇ ਸ਼ਹਿਨਾਜ਼ ਦੇ ਵਿਵਾਦ ਤੋਂ ਤਾਂ ਹਰ ਕੋਈ ਵਾਕਿਫ ਹੈ। ਦੋਨਾਂ ਵਿਚਕਾਰ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਕਾਫੀ ਤਕਰਾਰ ਹੋਈ ਸੀ। ਹੁਣ ਬਿੱਗ ਬੌਸ ਦੇ ਘਰ 'ਚ ਉਹ ਤਕਰਾਰ ਦੁਬਾਰਾ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Related Post