ਗੈਰੀ ਸੰਧੂ ਨੇ ਮਾਂ ਨਾਲ ਤਸਵੀਰ ਸਾਂਝੀ ਕਰ ਕਿਹਾ, 'ਜਦੋਂ ਸਾਰੀ ਦੁਨੀਆ ਸੋਚਦੀ ਹੈ ਤੁਸੀਂ ਹਾਰ ਚੁੱਕੇ ਹੋ, ਤਾਂ ਸਿਰਫ਼ ਮਾਂ ਤੁਹਾਡੇ 'ਤੇ ਭਰੋਸਾ ਰੱਖਦੀ ਹੈ'

Written by  Aaseen Khan   |  October 09th 2019 10:49 AM  |  Updated: October 09th 2019 10:53 AM

ਗੈਰੀ ਸੰਧੂ ਨੇ ਮਾਂ ਨਾਲ ਤਸਵੀਰ ਸਾਂਝੀ ਕਰ ਕਿਹਾ, 'ਜਦੋਂ ਸਾਰੀ ਦੁਨੀਆ ਸੋਚਦੀ ਹੈ ਤੁਸੀਂ ਹਾਰ ਚੁੱਕੇ ਹੋ, ਤਾਂ ਸਿਰਫ਼ ਮਾਂ ਤੁਹਾਡੇ 'ਤੇ ਭਰੋਸਾ ਰੱਖਦੀ ਹੈ'

ਕੁਝ ਦਿਨ ਪਹਿਲਾਂ ਹੀ ਗਾਇਕ ਗੈਰੀ ਸੰਧੂ ਜਿੰਨ੍ਹਾਂ ਦੇ ਮਾਤਾ ਜੀ ਅਵਤਾਰ ਕੌਰ ਇਸ ਦੁਨੀਆ ਤੋਂ ਅਚਾਨਕ ਅਕਾਲ ਚਲਾਣਾ ਕਰ ਗਏ। ਇਸ ਨਾਲ ਗੈਰੀ ਸੰਧੂ ਨੂੰ ਭਾਰੀ ਸਦਮਾ ਪਹੁੰਚਿਆ ਹੈ। ਗਾਇਕ ਤੇ ਗੀਤਕਾਰ ਗੈਰੀ ਸੰਧੂ ਨੇ ਹੁਣ ਆਪਣੇ ਸੋਸ਼ਲ ਮੀਡੀਆ 'ਤੇ ਮਾਂ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਸੰਦੇਸ਼ ਲਿਖਿਆ ਹੈ। ਉਹਨਾਂ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ,''ਮੈਂ ਆਪਣੀ ਜ਼ਿੰਦਗੀ 'ਚ ਬਹੁਤ ਉਤਰਾਅ ਚੜਾਅ ਦੇਖੇ, ਹਨ ਪਰ ਮਾਂ ਨੇ ਮੈਨੂੰ ਕਦੇ ਵੀ ਛੋਟਾ ਮਹਿਸੂਸ ਨਹੀਂ ਹੋਣ ਦਿੱਤਾ, ਉਹ ਹਮੇਸ਼ਾ ਮੇਰਾ ਹੌਂਸਲਾ ਵਧਾਉਂਦੀ ਰਹੀ। ਜਦੋਂ ਪੂਰੀ ਦੁਨੀਆ ਸੋਚਦੀ ਕਿ ਤੁਸੀਂ ਹਾਰ ਚੁੱਕੇ ਹੋ ਤਾਂ ਸਿਰਫ਼ ਮਾਂ ਹੀ ਹੁੰਦੀ ਜੋ ਤੁਹਾਡੇ 'ਤੇ ਭਰੋਸਾ ਕਰਦੀ ਹੈ। ਤੈਨੂੰ ਯਾਦ ਕਰਦਾ ਹਾਂ ਮਾਂ''।

ਮਾਂ ਦਾ ਵਿਛੜਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ 19 ਸਤੰਬਰ ਦੁਪਹਿਰ ਬਾਅਦ ਆਖਰੀ ਸਾਹ ਲਏ ਸਨ।ਗੈਰੀ ਸੰਧੂ ਆਪਣੇ ਮਾਤਾ ਪਿਤਾ ਦਾ ਕਾਫੀ ਮੋਹ ਕਰਦੇ ਸਨ। ਮਾਤਾ ਪਿਤਾ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਉਹਨਾਂ ਆਪਣੀ ਗਰਦਨ ‘ਤੇ ਮਾਤਾ ਪਿਤਾ ਦੇ ਨਾਮ ਦਾ ਟੈਟੂ ਵੀ ਕਰਵਾਇਆ ਹੈ। ਗੈਰੀ ਨੂੰ ਹੀ ਨਹੀਂ ਉਹਨਾਂ ਦੀ ਮਾਂ ਦੇ ਦੁਨੀਆ ਤੋਂ ਜਾਣ ਦਾ ਸਦਮਾ ਸਾਰੀ ਪੰਜਾਬੀ ਇੰਡਸਟਰੀ ਨੂੰ ਪਹੁੰਚਿਆ ਹੈ।

ਹੋਰ ਵੇਖੋ : ਬੇਬੇ ਬਾਪੂ ਲਈ ਟਾਈਸਨ ਸਿੱਧੂ ਦਾ ਗਾਇਆ ਇਹ ਗੀਤ ਹੋ ਰਿਹਾ ਹੈ ਸ਼ੋਸ਼ਲ ਮੀਡੀਆ 'ਤੇ ਵਾਇਰਲ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network